SportsPunjabTop News

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰਰੀਤ ਕੌਰ ਨੂੰ PUMA India ਨੇ ਬਣਾਇਆ ਆਪਣਾ ਬਰਾਂਡ ਦੂਤ

Indian women's cricket team captain Harmanpreet Kaur has been made the brand ambassador by PUMA India

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰਰੀਤ ਕੌਰ ਨੂੰ ਖੇਡ ਸਮੱਗਰੀ ਬਣਾਉਣ ਵਾਲੇ ਬਰਾਂਡ PUMA India ਨੇ ਆਪਣਾ ਬਰਾਂਡ ਦੂਤ ਬਣਾਇਆ ਹੈ। ਇਸ ਭਾਈਵਾਲੀ ਦੇ ਤਹਿਤ ਹਰਮਨਪ੍ਰਰੀਤ ਬਰਾਂਡ ਦੇ ਬੂਟਾਂ, ਪੁਸ਼ਾਕ ਤੇ ਹੋਰ ਸਮਾਨ ਦਾ ਪ੍ਰਚਾਰ ਕਰੇਗੀ ਤੇ ਪੂਰੇ ਸਾਲ ਕਈ ਮੁਹਿੰਮਾਂ ਤੇ ਸਰਗਰਮੀਆਂ ਵਿਚ ਹਿੱਸਾ ਲਵੇਗੀ। ਹਰਮਨਪ੍ਰਰੀਤ ਨੇ ਕਿਹਾ ਕਿ ਕਾਫੀ ਲੋਕਾਂ ਨੂੰ ਨਹੀਂ ਪਤਾ ਕਿ 2013 ਵਿਚ ਮੈਂ ਆਪਣਾ ਪਹਿਲਾ ਇਕ ਦਿਨਾ ਅੰਤਰਰਾਸ਼ਟਰੀ ਸੈਂਕੜਾ ਪਿਊਮਾ ਦੇ ਬੂਟ ਪਹਿਨ ਕੇ ਹੀ ਬਣਾਇਆ ਸੀ ਜੋ ਮੈਨੂੰ ਬਰਾਂਡ ਨੇ ਸ਼ੁਰੂਆਤੀ ਸਾਲਾਂ ਵਿਚ ਦਿੱਤੇ ਸਨ।

Kisan Mazdoor Sangharsh Committee : ਕਿਸਾਨਾਂ ਅੱਗੇ ਝੁਕਿਆ ਪ੍ਰਸ਼ਾਸਨ, | D5 Channel Punjabi

ਉਨ੍ਹਾਂ ਨੇ ਕਿਹਾ ਕਿ ਇਸ ਤੋਂ ਠੀਕ ਇਕ ਦਹਾਕੇ ਬਾਅਦ ਪਿਊਮਾ ਦੇ ਚਿਹਰੇ ਦੇ ਰੂਪ ਵਿਚ ਮੈਨੂੰ ਸ਼ਾਮਲ ਕੀਤਾ ਗਿਆ ਹੈ। ਮੈਂ ਦੇਸ਼ ਵਿਚ ਸਭ ਤੋਂ ਵੱਡੇ ਖੇਡ ਬਰਾਂਡ ਨਾਲ ਜੁੜ ਕੇ ਅਸਲ ਵਿਚ ਰੋਮਾਂਚਤ ਹਾਂ। ਪਿਊਮਾ ਨੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ, ਐੱਮਸੀ ਮੈਰੀਕਾਮ, ਫੁੱਟਬਾਲ ਸਟਾਰ ਨੇਮਾਰ ਜੂਨੀਅਰ ਤੇ ਸੁਨੀਲ ਛੇਤਰੀ, ਕ੍ਰਿਕਟਰ ਹਰਲੀਨ ਦਿਓਲ ਤੇ ਪੈਰਾ ਨਿਸ਼ਾਨੇਬਾਜ਼ ਅਵਨੀ ਲੇਖਰਾ ਨਾਲ ਵੀ ਕਰਾਰ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button