NationalTop News

ਹਿਮਾਚਲ ‘ਚ ਗੁਬਾਰੇ ਨਾਲ ਮਿਲਿਆ ਪਾਕਿਸਤਾਨੀ ਨੋਟ, ਪੁਲਿਸ ਤੇ ਖੁਫੀਆ ਏਜੰਸੀਆਂ ਅਲਰਟ

ਹਿਮਾਚਲ ਪ੍ਰਦੇਸ਼ ‘ਚ ਫਟੇ ਗੁਬਾਰਿਆਂ ਸਮੇਤ ਪਾਕਿਸਤਾਨੀ ਨੋਟ ਮਿਲਣ ਤੋਂ ਬਾਅਦ ਪੁਲਸ ਅਤੇ ਖੁਫੀਆ ਏਜੰਸੀਆਂ ਹੈਰਾਨ ਰਹਿ ਗਈਆਂ ਹਨ। ਗੁਬਾਰੇ ਦੇ ਨਾਲ ਖੇਤ ‘ਚ ਪਿਆ 10 ਰੁਪਏ ਦਾ ਪਾਕਿਸਤਾਨੀ ਨੋਟ ਮਿਲਿਆ, ਨੋਟ ਬਰਾਮਦ ਹੋਣ ਤੋਂ ਬਾਅਦ ਸਥਾਨਕ ਪੁਲਸ ਹਰਕਤ ‘ਚ ਆ ਗਈ। ਇਹ ਮਾਮਲਾ ਸ਼ਿਮਲਾ ਜ਼ਿਲੇ ਦੇ ਰਾਮਪੁਰ ਉਪਮੰਡਲ ਦੇ ਨਨਖੜੀ ‘ਚ ਸਾਹਮਣੇ ਆਇਆ ਹੈ।ਟਿੱਕਰੀ ਪਿੰਡ ‘ਚ ਇਕ ਖੇਤ ‘ਚ ਗੁਬਾਰੇ ਸਮੇਤ ਪਾਕਿਸਤਾਨ ਦਾ 10 ਰੁਪਏ ਦਾ ਨੋਟ ਮਿਲਣ ਤੋਂ ਬਾਅਦ ਲੋਕ ਦਹਿਸ਼ਤ ‘ਚ ਹਨ। ਦਰਅਸਲ ਖੇਤ ਦਾ ਮਾਲਕ ਸ਼ੁੱਕਰਵਾਰ ਨੂੰ ਆਪਣੀ ਮਾਂ ਨਾਲ ਖੇਤ ‘ਚ ਕੰਮ ‘ਤੇ ਗਿਆ ਹੋਇਆ ਸੀ, ਜਦੋਂ ਉਹ ਆਪਣੀ ਮਾਂ ਨਾਲ ਖੇਤ ‘ਚ ਬੈਠਾ ਖਾਣਾ ਖਾ ਰਿਹਾ ਸੀ ਤਾਂ ਉਸ ਨੂੰ ਇਕ ਛੋਟਾ ਜਿਹਾ ਫੱਟਿਆ ਗੁਬਾਰਾ ਮਿਲਿਆ। ਇਸ ਗੁਬਾਰੇ ਨਾਲ 10 ਰੁਪਏ ਦੀ ਕਰੰਸੀ ਬੰਨ੍ਹੀ ਹੋਈ ਸੀ। ਉਨ੍ਹਾਂ ਨੇ ਇਸ ਦੀ ਸੂਚਨਾ ਗ੍ਰਾਮ ਪੰਚਾਇਤ ਨੀਰਥ ਦੇ ਉਪ ਪ੍ਰਧਾਨ ਪ੍ਰੇਮ ਚੌਹਾਨ ਨੂੰ ਦਿੱਤੀ। ਇਸ ਤੋਂ ਬਾਅਦ ਪ੍ਰੇਮ ਚੌਹਾਨ ਨੇ ਸ਼ਾਮ ਨੂੰ ਨਨਖੜੀ ਪੁਲਸ ਨੂੰ ਸੂਚਨਾ ਦਿੱਤੀ ਤਾਂ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਗੁਬਾਰੇ ਅਤੇ ਪਾਕਿਸਤਾਨੀ ਨੋਟ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 10 ਰੁਪਏ ਦੇ ਨੋਟ ‘ਤੇ ਬੈਂਕ ਆਫ ਪਾਕਿਸਤਾਨ ਦਾ ਨਿਸ਼ਾਨ ਹੈ। ਸੀਆਈਡੀ ਵੀ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਗੁਬਾਰਾ ਉੱਡ ਕੇ ਇਸ ਇਲਾਕੇ ਵਿੱਚ ਪਹੁੰਚਿਆ ਹੈ ਜਾਂ ਕਿਸੇ ਵਿਅਕਤੀ ਨੇ ਇੱਥੇ ਰੱਖਿਆ ਹੈ। ਖੁਫੀਆ ਏਜੰਸੀਆਂ ਵੀ ਆਪਣੇ ਪੱਧਰ ‘ਤੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ।ਰਾਮਪੁਰ ਦੇ ਡੀਐਸਪੀ ਚੰਦਰਸ਼ੇਖਰ ਕਾਯਤ ਨੇ ਸ਼ਨੀਵਾਰ ਨੂੰ ਕਿਹਾ ਕਿ ਗੁਬਾਰੇ ਅਤੇ ਕਰੰਸੀ ਦੀ ਜਾਂਚ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button