Press ReleasePunjabTop News

ਕਟਾਰੂਚੱਕ ਨੇ ਘਰੋਟਾ ਵਿਖੇ ਗੁਲਪੁਰ ਸਿੰਬਲੀ ਚੱਕੀ ਬਿਆਸ ਲਿੰਕ ਨਹਿਰ ਤੇ ਪੁਲ ਦੀ ਰਿਪੇਅਰ ਦਾ ਕੰਮ ਦੀ ਕੀਤੀ ਸੁਰੂਆਤ

40 ਲੱਖ ਰੁਪਏ ਖਰਚ ਕਰਕੇ ਕਰਵਾਈ ਜਾਵੇਗੀ ਪੁਲ ਦੀ ਰਿਪੇਅਰ , ਲੋਕਾਂ ਨੂੰ ਮਿਲੇਗੀ ਰਾਹਤ- ਲਾਲ ਚੰਦ ਕਟਾਰੂਚੱਕ

ਕਰੋੜਾਂ ਰੁਪਏ ਖਰਚ ਕਰਕੇ ਘਰੋਟਾ ਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਕੀਤਾ ਜਾਵੈਗਾ ਹੱਲ

ਪਠਾਨਕੋਟ, 22 ਜਨਵਰੀ 2023 – ਪਿਛਲੇ ਲੰਮੇ ਸਮੇਂ ਤੋਂ ਗੁਲਪੁਰ ਸਿੰਬਲੀ ਚੱਕੀ ਬਿਆਸ ਲਿੰਕ ਨਹਿਰ ਤੇ ਘਰੋਟਾ ਦੇ ਨਾਜਦੀਕ ਬਣੇ ਹੋਏ ਪੁਲ ਦੇ ਖਸਤਾਹਾਲਤ ਹੋਣ ਕਰਕੇ ਲੋਕਾਂ ਦਾ ਇਸ ਪੁਲ ਤੋਂ ਨਿਕਲਣਾ ਮੁਸਕਿਲ ਹੋ ਗਿਆ ਸੀ ਅਤੇ ਲੋਕ ਜਿਨ੍ਹਾਂ ਦੀ ਖੇਤੀ ਪੁਲ ਤੋਂ ਪਾਰ ਦੀ ਸਾਇਡ ਹੈ ਜਿਆਦਾ ਪ੍ਰੇਸਾਨੀ ਦਾ ਸਾਹਮਣਾ ਊਨ੍ਹਾਂ ਨੂੰ ਕਰਨਾ ਪੈ ਰਿਹਾ ਸੀ, ਪਰ ਹੁਣ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਪੁਲ ਦੀ ਰਿਪੇਅਰ ਕਰਨ ਦਾ ਅੱਜ ਕੰਮ ਸੁਰੂ ਕੀਤਾ ਗਿਆ ਹੈ ਜਿਸ ਤੇ ਕਰੀਬ 40 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ ।

ਇਹ ਪ੍ਰਗਟਾਵਾ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਵੱਲੋਂ ਵਿਧਾਨ ਸਭਾ ਹਲਕਾ ਭੋਆ ਦੇ ਕਸਬਾ ਘਰੋਟਾ ਦੇ ਨਜਦੀਕ ਗੁਲਪੁਰ ਸਿੰਬਲੀ ਚੱਕੀ ਬਿਆਸ ਲਿੰਕ ਨਹਿਰ ਤੇ ਬਣੇ ਪੁਲ ਦੀ ਰਿਪੇਅਰ ਕਰਨ ਦੇ ਕੰਮ ਦਾ ਉਦਘਾਟਣ ਕਰਦਿਆਂ ਕੀਤਾ ਗਿਆ।

ਇਸ ਮੋਕੇ ਤੇ ਸੰਬੋਧਤ ਕਰਦਿਆਂ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਭਾਵੈਂ ਕਿ ਪਹਿਲਾ ਵੀ ਇਸ ਪੁਲ ਦੀ ਰਿਪੇਅਰ ਕੀਤੀ ਗਈ ਸੀ ਪਰ ਇਸ ਵਾਰ ਉਨ੍ਹਾਂ ਵੱਲੋਂ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਜਿਨ੍ਹੀ ਰਾਸੀ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਉਹ ਪੂਰੀ ਦੀ ਪੂਰੀ ਰਾਸੀ ਪੁਲ ਦੀ ਰਿਪੇਅਰ ਤੇ ਲਗਾਈ ਜਾਵੈ ਅਤੇ ਗੁਣਵੱਤਾ ਨੂੰ ਧਿਆਨ ਵਿੱਚ ਰੱਖਕੇ ਕਾਰਜ ਕਰਵਾਇਆ ਜਾਵੈ ਤਾਂ ਜੋ ਆਉਂਣ ਵਾਲੇ ਲੰਮੇ ਸਮੇਂ ਤੱਕ ਫਿਰ ਪੁਲ ਤੇ ਰਿਪੇਅਰ ਕਰਨ ਦੀ ਲੋੜ ਨਾ ਪਵੇ।

ਉਨ੍ਹਾਂ ਕਿਹਾ ਕਿ ਇਸ ਪੁਲ ਤੇ ਅਸੁਰੱਖਿਅਤ ਘੋਸਿਤ ਹੋਣ ਤੋਂ ਬਾਅਦ ਵਿਸੇਸ ਤੋਰ ਤੇ ਕਿਸਾਨਾਂ ਨੂੰ ਇਸ ਦਾ ਖਮਿਆਜਾ ਭੁਗਤਣਾ ਪੈ ਰਿਹਾ ਸੀ ਲੋਕਾਂ ਲਈ ਸਿੱਧੇ ਤੋਰ ਤੇ ਦੂਸਰੇ ਪਾਸੇ ਖੇਤੀ ਕਰਨਾ ਬਹੁਤ ਹੀ ਜਿਆਦਾ ਮੁਸਕਿਲ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਪੁਲ ਦੀ ਰਿਪੇਅਰ ਤੋਂ ਬਾਅਦ ਇਕ ਵਾਰ ਕਿਸਾਨਾਂ ਨੂੰ ਇਸ ਦਾ ਬਹੁਤ ਵੱਡਾ ਫਾਇਦਾ ਹੋਵੇਗਾ ਅਤੇ ਲੋਕਾਂ ਦੀ ਇਸ ਪੁਲ ਤੋਂ ਆਵਾਜਾਈ ਹੋਰ ਵੀ ਸੁਖਾਲੀ ਹੋ ਜਾਵੈਗੀ।

ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਇਸ ਪੁਲ ਦੀ ਰਿਪੇਅਰ ਕਰਨ ਤੋਂ ਬਾਅਦ ਛੋਟੀਆਂ ਗੱਡੀਆਂ ਅਤੇ ਲੋਕਾਂ ਦੇ ਆਵਾਜਾਈ ਲਈ ਇਸ ਦਾ ਪ੍ਰਯੋਗ ਕੀਤਾ ਜਾਵੈਗਾ ਅਤੇ ਵੱਡੇ ਟਰੱਕਾਂ ਦਾ ਇਸ ਪੁਲ ਤੋਂ ਨਿਕਲਣ ਤੇ ਪ੍ਰਤੀਬੰਦ ਲੱਗੇਗਾ। ਉਨ੍ਹਾਂ ਖੇਤਰ ਵਾਸੀਆਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਜਲਦੀ ਹੀ ਪੰਜਾਬ ਸਰਕਾਰ ਦੇ ਧਿਆਨ ਵਿੱਚ ਲੋਕਾਂ ਦੀ ਸਮੱਸਿਆ ਨੂੰ ਲਿਆਂਦਾ ਜਾਵੈਗਾ ਅਤੇ ਇਸ ਪੁਲ ਦੇ ਨਾਲ ਹੀ ਇੱਕ ਸਟੀਲ ਪੁਲ ਬਣਾਉਂਣ ਦਾ ਉਪਰਾਲਾ ਕੀਤਾ ਜਾਵੈਗਾ ਤਾਂ ਜੋ ਲੋਕਾਂ ਨੂੰ ਇਸ ਦਾ ਪੂਰਾ ਲਾਭ ਮਿਲ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button