InternationalTop News

ਅਮਰੀਕਾ ਦੀ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਲਗਾਇਆ 10 ਲੱਖ ਡਾਲਰ ਦਾ ਜੁਰਮਾਨਾ

ਅਮਰੀਕਾ ਦੀ ਇਕ ਅਦਾਲਤ ਦੇ ਜੱਜ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਵਕੀਲਾਂ ‘ਤੇ ਵੀਰਵਾਰ ਨੂੰ ਲੱਗਭਗ 10 ਲੱਖ ਡਾਲਰ ਦਾ ਜੁਰਮਾਨਾ ਲਗਾਇਆ। ਟਰੰਪ ‘ਤੇ ਇਹ ਜੁਰਮਾਨਾ ਉਨ੍ਹਾਂ ਦੇ ਉਸ ਦਾਅਵੇ ‘ਤੇ ਲਗਾਇਆ ਗਿਆ ਹੈ, ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਹਿਲੇਰੀ ਕਲਿੰਟਨ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ‘ਚ ਧਾਂਦਲੀ ਕਰਨ ਦੀ ਕੋਸ਼ਿਸ਼ ਕੀਤੀ ਸੀ।ਡਿਸਟ੍ਰਿਕਟ ਜੱਜ ਜਾਨ ਮਿਡਲਬਰੁੱਕਸ ਨੇ ਕਿਹਾ ਕਿ ਰਿਪਬਲਿਕਨ ਨੇਤਾ, ਜੋ 2024 ‘ਚ ਵ੍ਹਾਈਟ ਹਾਊਸ ਪਰਤਣ ਦੀ ਉਮੀਦ ਲਗਾਈ ਬੈਠੇ ਹਨ, ਨੇ ਲਗਾਤਾਰ ਅਦਾਲਤਾਂ ਦੀ ਦੁਰਵਰਤੋਂ ਕੀਤੀ ਅਤੇ ਇਕ ਸਿਆਸੀ ਸਾਜ਼ਿਸ਼ ਤਹਿਤ ਬੇਈਮਾਨੀ ਨਾਲ ਅੱਗੇ ਵਧਣ ਲਈ ਮੁਕੱਦਮਾ ਦਾਇਰ ਕੀਤਾ। ਟਰੰਪ ਨੇ ਜੋ ਮੁਕੱਦਮਾ ਦਾਇਰ ਕੀਤਾ ਸੀ ਅਤੇ ਜਿਸ ਨੂੰ ਮਿਡਲਬਰੁੱਕ ਨੇ ਪਿਛਲੇ ਸਾਲ ਖਾਰਿਜ ਕਰ ਦਿੱਤਾ ਸੀ, ਉਸ ‘ਚ ਦਾਅਵਾ ਕੀਤਾ ਗਿਆ ਸੀ ਕਿ ਹਿਲੇਰੀ ਕਲਿੰਟਨ, ਜੋ 2016 ਦੀਆਂ ਰਾਸ਼ਟਰਪਤੀ ਚੋਣਾਂ ‘ਚ ਟਰੰਪ ਤੋਂ ਹਾਰ ਗਈ ਸੀ, ਨੇ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਪ੍ਰਭਾਵਿਤ ਕਰਨ ਲਈ ਰੂਸ ਨਾਲ ਮਿਲੀਭੁਗਤ ਕੀਤੀ ਸੀ। ਉਸ ਮੁਕੱਦਮੇ ‘ਚ ਟਰੰਪ ਨੇ ਹਰਜਾਨੇ ਦੇ ਰੂਪ ‘ਚ 70 ਮਿਲੀਅਨ ਡਾਲਰ ਦੀ ਮੰਗ ਕੀਤੀ ਸੀ। ਜੱਜ ਨੇ 45 ਸਫ਼ਿਆਂ ਦੇ ਲਿਖਤੀ ਹੁਕਮ ‘ਚ ਕਿਹਾ ਕਿ ਇਹ ਮੁਕੱਦਮਾ ਕਦੇ ਨਹੀਂ ਲਿਆਂਦਾ ਜਾਣਾ ਚਾਹੀਦਾ ਸੀ। ਕਾਨੂੰਨੀ ਦਾਅਵੇ ਦੇ ਰੂਪ ‘ਚ ਇਸ ਦੀ ਬੇਲੋੜੀ ਸ਼ੁਰੂਆਤ ਤੋਂ ਹੀ ਸਪੱਸ਼ਟ ਸੀ। ਕਿਸੇ ਵੀ ਜ਼ਿੰਮੇਵਾਰ ਵਕੀਲ ਨੂੰ ਇਸ ਨੂੰ ਦਾਇਰ ਨਹੀਂ ਕਰਨਾ ਚਾਹੀਦਾ ਸੀ। ਇਕ ਸਿਆਸੀ ਉਦੇਸ਼ ਲਈ, ਸੋਧੀ ਸ਼ਿਕਾਇਤ ਨੂੰ ਕਿਸੇ ਵੀ ਸੂਰਤ ‘ਚ ਕਾਨੂੰਨੀ ਦਾਅਵਾ ਨਹੀਂ ਦੱਸਿਆ ਜਾਣਾ ਚਾਹੀਦਾ ਸੀ। ਕੋਰਟ ਨੇ ਆਪਣੇ ਫ਼ੈਸਲੇ ‘ਚ ਟਰੰਪ ਦੇ ਵਕੀਲ ਅਲੀਨਾ ਹੱਬਾ ‘ਤੇ ਵੀ ਜੁਰਮਾਨਾ ਲਗਾਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button