ਜਲੰਧਰ ਵਿਕਾਸ ਅਥਾਰਟੀ ਵੱਲੋਂ ਵੱਖ-ਵੱਖ ਜਾਇਦਾਦਾਂ ਲਈ ਸਾਲ ਦੀ ਪਹਿਲੀ ਈ-ਨਿਲਾਮੀ 13 ਜਨਵਰੀ ਤੋਂ
ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਮੁਕੇਰੀਆਂ ਅਤੇ ਸੁਲਤਾਨਪੁਰ ਲੋਧੀ ਵਿਖੇ ਸਥਿਤ 151 ਸਾਈਟਾਂ ਬੋਲੀ ਲਈ ਹੋਣਗੀਆਂ ਉਪਲੱਬਧ
ਚੰਡੀਗੜ੍ਹ : ਲੋਹੜੀ ਦੇ ਤਿਉਹਾਰ ਮੌਕੇ ਜਲੰਧਰ ਵਿਕਾਸ ਅਥਾਰਟੀ (ਜੇ.ਡੀ.ਏ.) ਅਤੇ ਪੰਜਾਬ ਸ਼ਹਿਰੀ ਯੋਜਨਾ ਅਤੇ ਵਿਕਾਸ ਅਥਾਰਟੀ ਵੱਲੋਂ 13 ਜਨਵਰੀ ਨੂੰ ਸਵੇਰੇ 9 ਵਜੇ ਤੋਂ ਰਿਹਾਇਸ਼ੀ, ਵਪਾਰਕ, ਚੰਕ ਅਤੇ ਗਰੁੱਪ ਹਾਊਸਿੰਗ ਸਾਈਟਾਂ ਦੀ ਈ-ਨਿਲਾਮੀ ਕੀਤੀ ਜਾਵੇਗੀ। ਇਹ ਈ-ਨਿਲਾਮੀ 31 ਜਨਵਰੀ ਨੂੰ ਦੁਪਹਿਰ 1 ਵਜੇ ਸਮਾਪਤ ਹੋਵੇਗੀ। ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਈ-ਨਿਲਾਮੀ ਵਿੱਚ ਉਪਲੱਬਧ ਜਾਇਦਾਦਾਂ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਮੁਕੇਰੀਆਂ ਅਤੇ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਇਲਾਕਿਆਂ ਵਿੱਚ ਸਥਿਤ ਹਨ। ਉਨ੍ਹਾਂ ਕਿਹਾ ਕਿ ਈ-ਨਿਲਾਮੀ ਵਿੱਚ ਕੁੱਲ 151 ਸਾਈਟਾਂ ਨਿਲਾਮੀ ਲਈ ਉਪਲੱਬਧ ਹੋਣਗੀਆਂ, ਜਿਨ੍ਹਾਂ ਵਿੱਚ 82 ਰਿਹਾਇਸ਼ੀ ਪਲਾਟ, 67 ਵਪਾਰਕ ਜਾਇਦਾਦਾਂ ਜਿਵੇਂ ਕਿ ਐਸ.ਸੀ.ਓਜ਼., ਐਸ.ਸੀ.ਐਫ., ਐਸ.ਸੀ.ਐਸ., ਬੂਥ ਆਦਿ, ਇਕ ਚੰਕ ਅਤੇ ਇਕ ਗਰੁੱਪ ਹਾਊਸਿੰਗ ਸਾਈਟ ਸ਼ਾਮਲ ਹਨ।
ਸਿੱਖ ਫ਼ੌਜੀਆਂ ਨੂੰ ਹੈਲਮੇਟ ਪਹਿਨਾਉਣ ‘ਤੇ ਛਿੜਿਆ ਵਿਵਾਦ|| Punjabi Bulletin | D5 Channel Punjabi
ਬੁਲਾਰੇ ਨੇ ਅੱਗੇ ਦੱਸਿਆ ਕਿ ਰਿਹਾਇਸ਼ੀ ਪਲਾਟਾਂ ਲਈ ਘੱਟੋ-ਘੱਟ ਬੋਲੀ ਦੀ ਕੀਮਤ 13.89 ਲੱਖ ਰੁਪਏ ਰੱਖੀ ਗਈ ਹੈ ਅਤੇ ਵਪਾਰਕ ਸੰਪਤੀਆਂ ਦੀ ਸ਼ੁਰੂਆਤੀ ਕੀਮਤ 15.43 ਲੱਖ ਰੁਪਏ ਹੋਵੇਗੀ। ਵਪਾਰਕ ਚੰਕ ਸਾਈਟ ਦੀ ਕੀਮਤ 14.22 ਕਰੋੜ ਰੁਪਏ ਰੱਖੀ ਗਈ ਹੈ। ਲਗਭਗ 1115 ਵਰਗ ਮੀਟਰ ਦੀ ਇਹ ਸਾਈਟ ਕਪੂਰਥਲਾ ਰੋਡ, ਜਲੰਧਰ ਵਿਖੇ ਸਥਿਤ ਹੈ। 12017 ਵਰਗ ਮੀਟਰ ਦੀ ਗਰੁੱਪ ਹਾਊਸਿੰਗ ਸਾਈਟ ਛੋਟੀ ਬਾਰਾਂਦਰੀ, ਭਾਗ-2, ਜਲੰਧਰ ਵਿੱਚ ਸਥਿਤ ਹੈ ਅਤੇ ਇਸ ਸਾਈਟ ਦੀ ਰਾਖਵੀਂ ਕੀਮਤ 87.97 ਕਰੋੜ ਰੁਪਏ ਹੈ।
Ik Meri vi Suno : ਕਿਸਾਨਾਂ ਨੂੰ Toll Plaza ਬੰਦ ਕਰਨੇ ਪਾਏ ਮਹਿੰਗੇ! Bandi Singh Rehai ਦਾ ਭਖਿਆ ਮੁੱਦਾ
ਗਰੁੱਪ ਹਾਊਸਿੰਗ ਸਾਈਟ ਦਾ ਕਬਜ਼ਾ ਅੰਤਿਮ ਬੋਲੀ ਦੀ ਕੀਮਤ ਦੇ 20 ਫੀਸਦ ਭੁਗਤਾਨ ਅਤੇ ਬਾਕੀ ਸਾਈਟਾਂ ਦਾ ਕਬਜ਼ਾ 25 ਫੀਸਦ ਭੁਗਤਾਨ ‘ਤੇ ਸੌਂਪ ਦਿੱਤਾ ਜਾਵੇਗਾ। ਬੁਲਾਰੇ ਨੇ ਅੱਗੇ ਕਿਹਾ ਕਿ ਇਛੁੱਕ ਬੋਲੀਕਾਰ ਈ-ਨਿਲਾਮੀ ਪੋਰਟਲ www.puda.e-auctions.in ‘ਤੇ ਨਿਲਾਮੀ ਵਿੱਚ ਉਪਲੱਬਧ ਸਾਈਟਾਂ ਦੇ ਵੇਰਵੇ ਪ੍ਰਾਪਤ ਕਰ ਸਕਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.