PunjabTop News

ਪੰਜਾਬ ਸਰਕਾਰ ਲਿਆਵੇਗੀ ਨਵੀਂ ਪਾਲਿਸੀ, ਸ਼ੰਭੂ ਬਾਰਡਰ ‘ਤੇ ਬੈਠੇ ਟਰਾਂਸਪੋਰਟਰਾਂ ਨੇ ਆਪਣਾ ਧਰਨਾ ਕੀਤਾ ਖਤਮ 

ਮੰਤਰੀ ਕੁਲਦੀਪ ਧਾਲੀਵਾਲ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਨੇ ਇੱਕ ਕਮੇਟੀ ਬਣਾਈ ਹੈ ਜਿਸ ਵਿੱਚ ਸਰਕਾਰ ਵੱਲੋਂ 4 ਮੈਂਬਰ, ਵਪਾਰੀ ਵਰਗ ਦੇ 3 ਅਤੇ ਟਰੱਕ ਆਪਰੇਟਰ ਯੂਨੀਅਨ ਤੋਂ 4 ਮੈਂਬਰ ਸ਼ਾਮਲ ਕੀਤੇ ਜਾਣਗੇ। ਸਰਕਾਰ ਨੇ ਕਿਹਾ ਕਿ ਟਰੱਕ ਅਪਰੇਟਰਾਂ ਦੀਆਂ ਮੰਗਾਂ ਨੂੰ ਲੈ ਕੇ ਇੱਕ ਮਹੀਨੇ ਦੇ ਅੰਦਰ-ਅੰਦਰ ਨਵੀਂ ਨੀਤੀ ਬਣਾ ਦਿੱਤੀ ਜਾਵੇਗੀ ਅਤੇ ਜਦੋਂ ਤੱਕ ਇਹ ਪਾਲਿਸੀ ਨਹੀਂ ਬਣਦੀ, ਕੰਮ ਉਸੇ ਤਰ੍ਹਾਂ ਜਾਰੀ ਰਹੇਗਾ, ਜਿਸ ਤਰ੍ਹਾਂ ਪੁਰਾਣੀ ਯੂਨੀਅਨ ਕੰਮ ਕਰ ਰਹੀ ਸੀ। ਜਲਦ ਹੀ ਸਰਕਾਰ ਵੱਲੋਂ ਲਿਖਤੀ ਤੌਰ ‘ਤੇ ਸਹਿਮਤੀ ਜਤਾਉਣ ਦਾ ਫੈਸਲਾ ਆਪ੍ਰੇਟਰ ਨੂੰ ਦਿੱਤਾ ਜਾਵੇਗਾ ਅਤੇ ਅੱਜ ਤੋਂ ਸ਼ੰਭੂ ਪੰਜਾਬ ਹਰਿਆਣਾ ਬਾਰਡਰ ‘ਤੇ ਚੱਲ ਰਿਹਾ ਧਰਨਾ ਸਮਾਪਤ ਕਰ ਦਿੱਤਾ  ਗਿਆ ਹੈ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button