Breaking NewsPunjabTop News

ਵੱਡੀ ਖ਼ਬਰ : ਮਸਤੁਆਣਾ ਵਿਖੇ ਮੈਡੀਕਲ ਕਾਲਜ ਬਣਾਉਣ ਦਾ ਮਾਮਲਾ, ਸੁਖਦੇਵ ਢੀਂਡਸਾ ਦਾ CM ਮਾਨ ਨੂੰ ਜਵਾਬ

ਪਟਿਆਲਾ : ਸ਼੍ਰੀ ਮਸਤੁਆਣਾ ਵਿਖੇ ਸਰਕਾਰ ਮੈਡੀਕਲ ਕਾਲਜ ਬਣਾਉਣਾ ਚਾਹੁਦੀ ਹੈ। ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਸੀ ਕਿ ਬਾਦਲ ਅਤੇ ਢੀਂਡਸਾ ਪਰਿਵਾਰ ਨਹੀਂ ਚਾਹੁੰਦੇ ਕਿ ਆਮ ਲੋਕਾਂ ਨੂੰ ਇੱਥੇ ਬਣਨ ਵਾਲੇ ਮੈਡੀਕਲ ਕਾਲਜ ਨਾਲ ਬਿਹਤਰ ਇਲਾਜ ਅਤੇ ਸਿੱਖਿਆ ਮੁਹੱਈਆ ਹੋਵੇ ਜਿਸ ਕਰਕੇ ਇਲਾਕੇ ਲਈ ਇਸ ਵੱਕਾਰੀ ਪ੍ਰਾਜੈਕਟ ਦੇ ਰਾਹ ਵਿਚ ਅੜਿੱਕੇ ਡਾਹੁਣ ਲਈ ਮਿਲੀਭੁਗਤ ਨਾਲ ਸਾਜ਼ਿਸ਼ਾਂ ਰਚੀਆਂ ਗਈਆਂ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸੰਗਰੂਰ ਨੇੜੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਜੀ ਦੀ ਯਾਦ ਵਿਚ ਉਚ ਦਰਜੇ ਦਾ ਮੈਡੀਕਲ ਕਾਲਜ ਸਥਾਪਤ ਕਰਨ ਦਾ ਫੈਸਲਾ ਕੀਤਾ ਸੀ ਜਿਸ ਲਈ 460 ਕਰੋੜ ਰੁਪਏ ਦੇ ਫੰਡ ਰੱਖੇ ਗਏ ਸਨ।

ਸੁਖਦੇਵ ਢੀਂਡਸਾ ਦਾ CM ਮਾਨ ਨੂੰ ਜਵਾਬ, ਕੱਢ ਲਿਆਏ ਜ਼ਮੀਨ ਦੀ ਪੁਰਾਣੀ ਫਾਈਲ, SGPC ਵੀ ਹੈਰਾਨ,

ਪਰ ਉਥੇ ਹੀ ਸੁਖਦੇਵ ਸਿੰਘ ਢੀਂਡਸਾ ਨੇ D5 ਚੈਨਲ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ ਹੈ ਕਿ “ਇਹ ਗੱਲ ਬਿੱਲਕੁਲ ਗੱਲਤ ਹੈ ਕਿ ਅਸੀਂ ਇਸ ਪ੍ਰਾਜੈਕਟ ਦੇ ਖਿਲਾਫ਼ ਹਾਂ, ਅਸੀਂ ਚਾਹੁੰਦੇ ਹਾਂ ਕਿ ਇਹ ਪ੍ਰਾਜੈਕਟ ਉਸ ਥਾਂ ‘ਤੇ ਲੱਗੇ ਜਿਥੇ ਰਜਿਸਟਰੀ ਕਰਵਾਈ ਜਾ ਸਕੇ । ਉਨ੍ਹਾਂ ਅੱਗੇ ਕਿਹਾ ਕਿ ਇਹ ਜ਼ਮੀਨ ਨਾ ਉਨ੍ਹਾਂ ਕੋਲ ਜ਼ਰੂਰ ਹੈ ਪਰ ਉਨ੍ਹਾਂ ਦੇ ਨਾਂ ‘ਤੇ ਨਹੀਂ ਹੈ। ਸਾਡੇ ਟਰਸਟ ਕੋਲ ਇਸਦਾ ਸਟੇਅ ਆਰਡਰ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਹੈਰਾਨ ਹਾਂ ਕਿ ਉਹ SGPC ‘ਤੇ ਇਲਜ਼ਾਮ ਲਗਾਈ ਜਾ ਰਹੇ ਨੇ ਜਦਕਿ ਜਿਹੜੀ ਸਟੇਅ ਹੈ ਉਹ ਸਾਡੀ ਕੋਲ ਹੈ। ਪੂਰੀ ਗੱਲਬਾਤ ਸੁਣਨ ਲਈ ਦੇਖੋ ਇਹ ਵੀਡਿਓ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button