ਮੋਹਾਲੀ ਦੇ ਸੈਕਟਰ-48ਸੀ ‘ਚ ਸ਼ੁੱਕਰਵਾਰ ਨੂੰ ਕਾਰੋਬਾਰੀ ਸਮੇਤ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਖੁਦਕੁਸ਼ੀ ਕਰ ਲਈ। ਕੈਮੀਕਲ ਪੀਣ ਨਾਲ ਸਵੇਰੇ ਸਭ ਤੋਂ ਪਹਿਲਾਂ ਪਤੀ ਦੀ ਮੌਤ ਹੋ ਗਈ। ਰਾਤ ਨੂੰ ਪਤਨੀ ਅਤੇ ਬੇਟੇ ਨੇ ਵੀ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ ਸੁਰੇਸ਼ ਸ਼ਰਮਾ (58), ਪਤਨੀ ਅੰਜਨਾ ਸ਼ਰਮਾ (51) ਅਤੇ ਪੁੱਤਰ ਪੁਲਕਿਤ (25) ਵਜੋਂ ਹੋਈ ਹੈ। ਥਾਣਾ ਫੇਜ਼ 11 ਦੀ ਪੁਲੀਸ ਨੇ ਮ੍ਰਿਤਕ ਦੇ ਰਿਸ਼ਤੇਦਾਰ ਦੀ ਸ਼ਿਕਾਇਤ ’ਤੇ ਸੁਰੇਸ਼ ਦੇ ਸਹੁਰੇ ਮੇਹਰਚੰਦ, ਸੱਸ ਸ਼ਾਂਤੀ ਦੇਵੀ, ਦੋ ਸਾਲਾ ਰੇਖਾ ਤੇ ਮੰਜੂ ਅਤੇ ਜੀਜਾ ਦੀਪਕ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਹੈ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੁਰੇਸ਼ ਸ਼ਰਮਾ ਨੇ ਘਰੇਲੂ ਕਲੇਸ਼ ਤੋਂ ਤੰਗ ਆ ਕੇ ਸ਼ੁੱਕਰਵਾਰ ਸਵੇਰੇ ਜ਼ਹਿਰੀਲਾ ਡਰਿੰਕ (ਕੈਮੀਕਲ) ਪੀ ਲਿਆ। ਘਰ ਵਿੱਚ ਮੌਜੂਦ ਉਸ ਦੀ ਪਤਨੀ ਅਤੇ ਪੁੱਤਰ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਉਸ ਨੂੰ ਨੇੜਲੇ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਸੁਰੇਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਸ ਨੇ ਹਸਪਤਾਲ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਹੈ। ਇਸ ਤੋਂ ਬਾਅਦ ਪਤਨੀ ਅਤੇ ਬੇਟਾ ਘਰ ਚਲੇ ਗਏ ਅਤੇ ਰਾਤ ਨੂੰ ਅੰਜਨਾ ਸ਼ਰਮਾ ਅਤੇ ਪੁਲਕਿਤ ਨੇ ਵੀ ਕੈਮੀਕਲ ਪੀ ਕੇ ਖੁਦਕੁਸ਼ੀ ਕਰ ਲਈ। ਘਟਨਾ ਸਮੇਂ ਘਰ ਵਿੱਚ ਹੋਰ ਕੋਈ ਨਹੀਂ ਸੀ। ਕੁਝ ਸਮੇਂ ਬਾਅਦ ਜਦੋਂ ਗੁਆਂਢੀ ਸੁਰੇਸ਼ ਦੀ ਮੌਤ ’ਤੇ ਅਫਸੋਸ ਪ੍ਰਗਟ ਕਰਨ ਲਈ ਆਏ ਤਾਂ ਘਰ ਦਾ ਮੇਨ ਗੇਟ ਖੁੱਲ੍ਹਾ ਹੋਣ ’ਤੇ ਰੌਲਾ ਪਾਉਣ ’ਤੇ ਕੋਈ ਘਰੋਂ ਬਾਹਰ ਨਹੀਂ ਆਇਆ। ਜਦੋਂ ਗੁਆਂਢੀ ਅੰਦਰ ਪੁੱਜੇ ਤਾਂ ਦੇਖਿਆ ਕਿ ਮਾਂ-ਪੁੱਤ ਜ਼ਮੀਨ ‘ਤੇ ਪਏ ਸਨ ਅਤੇ ਨੇੜੇ ਹੀ ਕੈਮੀਕਲ ਦੀ ਬੋਤਲ ਪਈ ਸੀ। ਇਸ ਤੋਂ ਬਾਅਦ ਉਸ ਨੇ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ। ਤਿੰਨਾਂ ਲਾਸ਼ਾਂ ਦਾ ਪੋਸਟਮਾਰਟਮ ਐਤਵਾਰ ਸਵੇਰੇ ਕੀਤਾ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.