EntertainmentTop News

ਰਜਨੀਕਾਂਤ ਹੁਣ ਤੱਕ 120 ਕਰੋੜ ਰੁਪਏ ਦਾ ਕਰ ਚੁੱਕੇ ਟੈਕਸ ਅਦਾ

ਦੱਖਣ ਦੇ ਸੁਪਰਸਟਾਰ ਰਜਨੀਕਾਂਤ ਨੂੰ ਭਾਰਤ ਦੇ ਆਮਦਨ ਕਰ ਵਿਭਾਗ ਨੇ ਵੀ ਨਿਯਮਤ ਅਧਾਰ ‘ਤੇ ਟੈਕਸ ਅਦਾ ਕਰਨ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ।ਉਹ ਹਰ ਫਿਲਮ ਲਈ 40 ਕਰੋੜ ਤੋਂ 60 ਕਰੋੜ ਰੁਪਏ ਤੱਕ ਚਾਰਜ ਕਰਦੇ ਹਨ। ਰਿਪੋਰਟਾਂ ਦੀ ਮੰਨੀਏ ਤਾਂ ਰਜਨੀਕਾਂਤ ਹੁਣ ਤੱਕ 100 ਤੋਂ 120 ਕਰੋੜ ਰੁਪਏ ਦਾ ਟੈਕਸ ਅਦਾ ਕਰ ਚੁੱਕੇ ਹਨ।ਰਜਨੀਕਾਂਤ ਲਈ, ਉਨ੍ਹਾਂ ਦੀ ਧੀ ਐਸ਼ਵਰਿਆ ਨੇ ਚੇਨਈ ਵਿੱਚ ਇੱਕ ਸਮਾਗਮ ਵਿੱਚ ਤੇਲੰਗਾਨਾ ਦੇ ਰਾਜਪਾਲ ਤਮਿਲੀਸਾਈ ਸੁੰਦਰਰਾਜਨ ਤੋਂ ਸਰਟੀਫਿਕੇਟ ਪ੍ਰਾਪਤ ਕੀਤਾ। ਐਸ਼ਵਰਿਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪ੍ਰੋਗਰਾਮ ਦੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ। ਫੋਟੋ ਸ਼ੇਅਰ ਕਰਨ ਦੇ ਨਾਲ ਹੀ ਐਸ਼ਵਰਿਆ ਨੇ ਕੈਪਸ਼ਨ ‘ਚ ਲਿਖਿਆ, ‘“ਤਾਮਿਲਨਾਡੂ ਤੇ ਪੁਡੂਚੇਰੀ ਦੇ ਇਨਕਮ ਟੈਕਸ ਵਿਭਾਗ ਨੇ ਟੈਕਸ ਡੇਅ 2022 ਮੌਕੇ ਪਾਪਾ (ਰਜਨੀਕਾਂਤ) ਨੂੰ ਸਨਮਾਨਤ ਕੀਤਾ। ਇਨਕਮ ਟੈਕਸ ਵਿਭਾਗ ਦਾ ਬਹੁਤ ਧੰਨਵਾਦ। ਪਾਪਾ ਤੁਹਾਡੀ ਧੀ ਹੋਣ ‘ਤੇ ਮਾਣ ਹੈ।”ਐਕਟਰ ਦੀ ਕੁੱਲ ਜਾਇਦਾਦ 400 ਕਰੋੜ ਰੁਪਏ ਦੇ ਕਰੀਬ ਹੈ ਅਤੇ ਉਹ ਹਰ ਫਿਲਮ ਲਈ 40 ਕਰੋੜ ਤੋਂ 60 ਕਰੋੜ ਰੁਪਏ ਤੱਕ ਚਾਰਜ ਕਰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button