IndiaTop News

ਵਿਦਿਆਰਥੀ ਦੇ ਕੱਪੜੇ ਲੁਹਾ ਨੰਗਾ ਕਰ ਬਣਾਈ ਗਈ ਵੀਡੀਓ

ਅੰਬਾਲਾ ਦੇ ਸਰਕਾਰੀ ਪੋਲੀਟੈਕਨਿਕ ਕਾਲਜ ਦੇ ਸਿਵਲ ਇੰਜਨੀਅਰਿੰਗ ਦੇ ਵਿਦਿਆਰਥੀ ਦੀ ਤਿੰਨ ਨੌਜਵਾਨਾਂ ਵੱਲੋਂ ਰੈਗਿੰਗ ਕਰਨ, ਬਾਥਰੂਮ ਵਿਚ ਕੱਪੜੇ ਉਤਰਵਾ ਕੇ ਵੀਡੀਓ ਬਣਾਉਣ ਅਤੇ ਫਿਰ ਅਸ਼ਲੀਲ ਵੀਡੀਓ ਬਣਾਉਣ ਦੀ ਆੜ ਵਿੱਚ ਬਲੈਕਮੇਲ ਕਰਕੇ ਰੁਪਏ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥੀ ਦੇ ਇਨਕਾਰ ਕਰਨ ‘ਤੇ ਉਸ ‘ਤੇ ਪਿਸਤੌਲ ਤਾਣੀ ਗਈ ਅਤੇ ਤਿੰਨਾਂ ਲੜਕਿਆਂ ਨੇ ਇਸ ਬਾਰੇ ਕਿਸੇ ਨੂੰ ਦੱਸਣ ‘ਤੇ ਗੋਲੀ ਮਾਰਨ ਦੀ ਧਮਕੀ ਦਿੱਤੀ।ਡਰ ਦੇ ਮਾਰੇ ਉਸ ਨੇ ਕਾਲਜ ਆਉਣਾ ਛੱਡ ਦਿੱਤਾ। ਘਰ ਵਾਲਿਆਂ ਵੱਲੋਂ ਕਾਲਜ ਨਾ ਜਾਣ ਦੀ ਵਜ੍ਹਾ ਪੁੱਛੇ ਜਾਣ ‘ਤੇ ਵਿਦਿਆਰਥੀ ਨੇ ਆਪਬੀਤੀ ਦੱਸੀ ਜਿਸ ਤੋਂ ਬਾਅਦ ਪੁਲੀਸ ਨੇ ਮੁਲਜ਼ਮ ਵਿਦਿਆਰਥੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button