ਮੋਹਾਲੀ : SEL Textiles ਦੇ ਡਾਇਰੈਕਟਰ ਨੀਰਜ ਸਲੂਜਾ ਨੂੰ CBI ਨੇ ਬੈਂਕ ਨਾਲ 1530.99 ਕਰੋੜ ਰੁਪਏ ਦੀ ਠੱਗੀ ਕਰਨ ਦੇ ਮਾਮਲੇ ‘ਚ ਅੱਜ ਮੋਹਾਲੀ ਦੀ CBI ਕੋਰਟ ‘ਚ ਪੇਸ਼ ਕੀਤਾ ਗਿਆ ‘ਤੇ ਸੀਬੀਆਈ ਵੱਲੋਂ ਰਿਮਾਂਡ ਦੀ ਅਪੀਲ ਕੀਤੀ ਗਈ। ਪਰ ਅਦਾਲਾਤ ਨੇ ਸੀਬੀਆਈ ਨੂੰ ਰਿਮਾਂਡ ਨਹੀਂ ਦਿੱਤਾ ‘ਤੇ ਨੀਰਜ ਸਲੂਜਾ ਨੂੰ ਨਿਆਂਕ ਹਿਰਾਸਤ ‘ਤੇ ਭੇਜ ਦਿੱਤਾ।
Bibi Jagir Kaur ਦਾ ਬਾਦਲਾਂ ਨਾਲ ਪੰਗਾ? SGPC ਦੀ ਪ੍ਰਧਾਨ ਬਣਕੇ ਲਊ ਐਕਸ਼ਨ?ਬਾਦਲ ਧੋਣਗੇ SGPC ਤੋਂ ਹੱਥ!
ਜ਼ਿਕਰਯੋਗ ਹੈ ਕਿ CBI ਨੇ 1530.99 ਕਰੋੜ ਰੁਪਏ ਦੀ ਬੈਂਕ ਨਾਲ ਠੱਗੀ ਦੇ ਮਾਮਲੇ ‘ਚ ਜਾਂਚ ਤੋਂ ਬਾਅਦ ਲੁਧਿਆਣਾ SEL Textiles ਦੇ ਡਾਇਰੈਕਟਰ ਨੀਰਜ ਸਲੂਜਾ ਨੂੰ ਉਨ੍ਹਾਂ ਦੇ ਦਿੱਲੀ ਆਫਿਸ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਏਜੰਸੀ ਨੇ 2 ਸਾਲ ਪੁਰਾਣੇ ਮਾਮਲੇ ‘ਚ ਨੀਰਜ ਸਲੂਜਾ ਨੂੰ ਤਲਬ ਕੀਤਾ ਸੀ। ਸੀਬੀਆਈ ਨੇ 6 ਅਗਸਤ, 2020 ਨੂੰ ਬੈਂਕ ਧੋਖਾਧੜੀ ਦੇ ਦੋਸ਼ਾਂ ਤਹਿਤ ਲੁਧਿਆਣਾ ਸਥਿਤ SEL Textiles Limited ਅਤੇ ਇਸਦੇ ਡਾਇਰੈਕਟਰਾਂ, ਅਣਪਛਾਤੇ ਜਨਤਕ ਸੇਵਕਾਂ ਅਤੇ ਨਿੱਜੀ ਵਿਅਕਤੀਆਂ ਸਮੇਤ ਹੋਰਾਂ ਵਿਰੁੱਧ ਕੇਸ ਦਰਜ ਕੀਤਾ ਸੀ।
Amritpal ਨੇ ਕੀਤਾ SGPC ਦਾ ਕੰਮ, ਹੁਣ ਘੱਟ ਗਿਣਤੀਆਂ ’ਚ ਹੋਊ ਵਾਧਾ, ਸਰਕਾਰਾਂ ਨੂੰ ਛਿੜੂ ਬਿਪਤਾ!
ਇਸ ਪ੍ਰਾਈਵੇਟ ਕੰਪਨੀ ਅਤੇ ਇਸਦੇ ਡਾਇਰੈਕਟਰ ‘ਤੇ ਦੋਸ਼ ਸਨ ਕਿ ਮੁਲਜ਼ਮਾਂ ਨੇ ਸੈਂਟਰਲ ਬੈਂਕ ਆਫ਼ ਇੰਡੀਆ ਦੀ ਅਗਵਾਈ ਵਾਲੇ 10 ਬੈਂਕਾਂ ਦੇ ਕੰਸੋਰਟੀਅਮ ਨਾਲ ਧੋਖਾਧੜੀ ਕੀਤੀ ਸੀ, ਜਿਸ ਵਿੱਚ 1530.99 ਕਰੋੜ ਰੁਪਏ (ਲਗਭਗ) ਦੀ ਧੋਖਾਧੜੀ ਕੀਤੀ ਗਈ ਸੀ। ਦੋਸ਼ ਲਾਇਆ ਗਿਆ ਸੀ ਕਿ ਮੁਲਜ਼ਮਾਂ ਨੇ ਬੈਂਕ ਦੇ ਕਰਜ਼ੇ ਦੀ ਵੱਡੀ ਰਕਮ ਨੂੰ ਸਬੰਧਤ ਧਿਰਾਂ ਨੂੰ ਮੋੜ ਦਿੱਤਾ ਸੀ ਅਤੇ ਬਾਅਦ ਵਿੱਚ ਐਡਜਸਟਮੈਂਟ ਐਂਟਰੀਆਂ ਕੀਤੀਆਂ ਗਈਆਂ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.