ਚੰਦਰਸ਼ੇਖਰ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਕੇਸ ‘ਚ ਦਿੱਲੀ ਦੀ ਮੰਡੋਲੀ ਜੇਲ੍ਹ ‘ਚ ਬੰਦ ਹੈ ਤੇ ਉਸ ਨੇ ਆਪਣੇ ਵਕੀਲ ਅਸ਼ੋਕ ਕੇ ਸਿੰਘ ਰਾਹੀਂ 8 ਅਕਤੂਬਰ ਨੂੰ ਉੱਪ ਰਾਜਪਾਲ ਵੀਕੇ ਸਕਸੈਨਾ ਨੂੰ ਪੱਤਰ ਲਿਖ ਕੇ ਇਹ ਦੋਸ਼ ਲਾਏ ਕਿ ‘ਆਪ’ ਆਗੂ ਸਤੇਂਦਰ ਜੈਨ ਨੇ ਜੇਲ੍ਹ ‘ਚ ਉਸ ਦੀ ਸੁਰੱਖਿਆ ਯਕੀਨੀ ਬਣਾਉਣ ਲਈ 2019 ‘ਚ 10 ਕਰੋੜ ਰੁਪਏ ਵਸੂਲੇ ਸਨ।ਪੱਤਰ ‘ਚ ਦੋਸ਼ ਲਾਇਆ ਗਿਆ ਹੈ ਕਿ ਚੰਦਰਸ਼ੇਖਰ ਨੂੰ ਦੱਖਣੀ ਖੇਤਰ ‘ਚ ਪਾਰਟੀ ਵਿੱਚ ਕੋਈ ਅਹਿਮ ਅਹੁਦਾ ਦੇਣ ਅਤੇ ਰਾਜ ਸਭਾ ਲਈ ਨਾਮਜ਼ਦਗੀ ‘ਚ ਮਦਦ ਲਈ ‘ਆਪ’ ਨੂੰ 50 ਕਰੋੜ ਰੁਪਏ ਤੋਂ ਵੱਧ ਰਾਸ਼ੀ ਦਿੱਤੀ ਗਈ ਹੈ। ਚੰਦਰਸ਼ੇਖਰ ਨੇ ਦੋਸ਼ ਲਾਇਆ ਕਿ 2017 ‘ਚ ‘ਦੋ ਪੱਤੀ ਚੋਣ ਨਿਸ਼ਾਨ ਭ੍ਰਿਸ਼ਟਾਚਾਰ ਮਾਮਲੇ’ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਤਿਹਾੜ ਜੇਲ੍ਹ ਬੰਦ ਕਰ ਦਿੱਤਾ ਗਿਆ ਸੀ ਤੇ ਜੈਨ ਨੇ ਉਸ ਨਾਲ ਮੁਲਾਕਾਤ ਕੀਤੀ ਸੀ ਜੋ ਉਸ ਸਮੇਂ ਜੇਲ੍ਹ ਮੰਤਰੀ ਸਨ। ਤਿਹਾੜ ਜੇਲ੍ਹ ਦਾ ਕੰਮਕਾਰ ਦਿੱਲੀ ਸਰਕਾਰ ਦਾ ਜੇਲ੍ਹ ਵਿਭਾਗ ਦੇਖਦਾ ਹੈ। ਚੰਦਰਸ਼ੇਖਰ ਨੇ ਦੋਸ਼ ਲਾਇਆ, ‘ਇਸ ਤੋਂ ਬਾਅਦ 2019 ‘ਚ ਸਤੇਂਦਰ ਜੈਨ ਅਤੇ ਉਨ੍ਹਾਂ ਦੇ ਸਕੱਤਰ ਤੇ ਕਰੀਬੀ ਦੋਸਤ ਸੁਸ਼ੀਲ ਨੇ ਦੁਬਾਰਾ ਜੇਲ੍ਹ ‘ਚ ਮੁਲਾਕਾਤ ਕੀਤੀ ਤੇ ਮੈਨੂੰ ਜੇਲ੍ਹ ‘ਚ ਸੁਰੱਖਿਅਤ ਰੱਖਣ ਅਤੇ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਨ ਲਈ ਹਰ ਮਹੀਨੇ ਦੋ ਕਰੋੜ ਰੁਪਏ ਦੇਣ ਲਈ ਕਿਹਾ।’ ਉਸ ਨੇ ਦੋਸ਼ ਲਾਇਆ ਕਿ ਜੈਨ ਨੇ 1.50 ਕਰੋੜ ਰੁਪਏ ਡਾਇਰੈਕਟਰ ਜਨਰਲ (ਜੇਲ੍ਹਾਂ) ਸੰਦੀਪ ਗੋਇਲ ਨੂੰ ਦੇਣ ਲਈ ਵੀ ਕਿਹਾ ਸੀ। ਉਸ ਨੇ ਕਿਹਾ, ‘ਇਸ ਤਰ੍ਹਾਂ ਸਤੇਂਦਰ ਜੈਨ ਨੂੰ ਕੁੱਲ 10 ਕਰੋੜ ਰੁਪਏ ਤੇ ਜੇਲ੍ਹ ਦੇ ਡਾਇਰੈਕਟਰ ਜਨਰਲ ਸੰਦੀਪ ਗੋਇਲ ਨੂੰ 12.50 ਕਰੋੜ ਰੁਪੲੇ ਦਿੱਤੇ ਗਏ।ਐੱਲਜੀ ਦਫ਼ਤਰ ਦੇ ਸੂਤਰਾਂ ਅਨੁਸਾਰ ਚੰਦਰਸ਼ੇਖਰ ਦਾ ਪੱਤਰ ਦਫ਼ਤਰ ਨੂੰ ਮਿਲਿਆ ਸੀ ਤੇ ਉਸ ਨੂੰ ਕਾਰਵਾਈ ਲਈ ਦਿੱਲੀ ਸਰਕਾਰ ਦੇ ਮੁੱਖ ਸਕੱਤਰ ਕੋਲ ਭੇਜ ਦਿੱਤਾ ਗਿਆ ਹੈ। ਚੰਦਰਸ਼ੇਖਰ ਦੇ ਇਸ ਪੱਤਰ ਤੋਂ ਬਾਅਦ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਇੱਕ ਠੱਗ ਨਾਲ ਠੱਗੀ ਕੀਤੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.