InternationalTop News

ਮਸ਼ਹੂਰ ਕੋਰੀਅਨ ਗਾਇਕ ਤੇ ਅਦਾਕਾਰ ਲੀ ਜਿਹਾਨ ਦੀ ਭੀੜ ਚ ਲਤੜੇ ਜਾਂਣ ਕਾਰਨ ਮੌਤ

ਕੋਰੀਆ ਦੇ ਸਿਓਲ ‘ਚ ਹੈਲੋਵੀਨ ਪ੍ਰੋਗਰਾਮ ਦੌਰਾਨ ਮਚੀ ਭਗਦੜ ‘ਚ ਮਸ਼ਹੂਰ ਕੋਰੀਅਨ ਗਾਇਕ ਤੇ ਅਦਾਕਾਰ ਲੀ ਜਿਹਾਨ ਦੀ ਵੀ ਮੌਤ ਹੋ ਗਈ ਹੈ ਤੇ ਜਿਸ ਦੀ ਅਧਿਕਾਰਤ ਪੁਸ਼ਟੀ ਵੀ ਹੋ ਚੁੱਕੀ।ਲੀ ਜਿਹਾਨ ਪਹਿਲੀ ਵਾਰ 2017 ‘ਚ Mnet ਦੇ ‘Produce 101’ ਸੀਜ਼ਨ 2 ‘ਚ ਇਕ ਪ੍ਰਤੀਯੋਗੀ ਦੇ ਰੂਪ ‘ਚ ਸੁਰਖੀਆਂ ‘ਚ ਆਇਆ ਸੀ। ਉਸਨੇ ਅਸਲ ਵਿੱਚ ਐਡ ਦੇ “ਓਵਰਡੋਜ਼” ਦੇ ਇਕ ਕਵਰ ਦੇ ਨਾਲ ਸ਼ੋਅ ‘ਚ ਆਡੀਸ਼ਨ ਦਿੱਤਾ ਤੇ ਪੰਜਵੇਂ ਐਪੀਸੋਡ ਵਿਚ ਛੱਡ ਦਿੱਤਾ। ਲੀ ਜਿਹਾਨ ਨੇ 2019 ‘ਚ ਵੈੱਬ ਡਰਾਮਾ ‘ਟੂਡੇ ਵਾਜ਼ ਅਦਰ ਨਾਮ ਹਿਊਨ ਡੇ’ ਵਿੱਚ ਇਕ ਅਭਿਨੇਤਾ ਦੇ ਰੂਪ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। 29 ਅਕਤੂਬਰ ਨੂੰ ਇਟਾਵਨ ‘ਚ ਹੈਲੋਵੀਨ ਪ੍ਰੋਗਰਾਮ ਦੌਰਾਨ ਮਚੀ ਭਗਦੜ ‘ਚ ਲੀ ਜਿਹਾਨ ਦੀ ਮੌਤ ਹੋ ਗਈ ਤੇ 30 ਅਕਤੂਬਰ ਨੂੰ ਦੁਖਦ ਖ਼ਬਰ ਦੀ ਪੁਸ਼ਟੀ ਕੀਤੀ ਗਈ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button