NationalNationalTop News

ਮੌਰਬੀ ਪੁਲ ਹਾਦਸਾ- 141 ਉੱਤੇ ਪਹੰਚਿਆ ਮੌਤਾਂ ਦਾ ਅੰਕੜਾ

ਮੋਰਬੀ ‘ਚ ਪੁੱਲ ਟੁੱਟਣ ਕਾਰਨ ਵੱਡਾ ਹਾਦਸਾ ਹੋਇਆ ਹੈ, ਜਿਸ ਵਿੱਚ ਅਸਥਾਈ ਪੁੱਲ ਟੁੱਟਣ ਨਾਲ 141 ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ।ਏਐਨਆਈ ਮੁਤਾਬਕ ਲਗਭਗ 177 ਲੋਕਾਂ ਨੂੰ ਬਚਾ ਲਿਆ ਗਿਆ ਹੈ ਜਦਕਿ 19 ਲੋਕ ਇਲਾਜ ਅਧੀਨ ਹਨ।
ਘਟਨਾ ਤੋਂ ਬਾਅਦ ਪੁਲ ਦੀ ਪ੍ਰਬੰਧਕ ਟੀਮ ਖਿਲਾਫ਼ ਆਈਪੀਸੀ ਦੀਆਂ ਧਾਰਾਵਾਂ 304, 308 ਅਤੇ 144 ਤਹਿਤ ਕੇਸ ਦਰਜ ਕੀਤੀ ਗਿਆ ਹੈ। ਐਨਡੀਆਰਐਫ਼ ਦੀ ਟੀਮ ਕਿਹਾ ਕਿ ਕੁੱਲ ਕਿੰਨੇ ਲੋਕ ਸਨ, ਇਸ ਦਾ ਕੋਈ ਪੱਕਾ ਆਂਕੜਾ ਨਹੀਂ ਹੈ ਪਰ ਜਿੰਨ੍ਹਾਂ ਸਮਾਂ ਸਾਰੇ ਲਾਪਤਾ ਲੋਕ ਮਿਲ ਨਹੀਂ ਜਾਂਦੇ, ਉਹਨਾਂ ਸਮਾਂ ਬਚਾਅ ਕਰਜ ਜਾਰੀ ਰਹਿਣਗੇ।ਪ੍ਰਸੰਨਾ ਕੁਮਾਰ ਨੇ ਦੱਸਿਆ ਕਿ ਇਸ ਨਦੀ ਵਿੱਚ ਸੀਵਰੇਜ ਦਾ ਪਾਣੀ ਵੀ ਪੈਂਦਾ ਹੈ ਜਿਸ ਕਾਰਨ ਥੋੜਾ ਹੇਠਾਂ ਦੇਖਣ ਵਿੱਚ ਪ੍ਰੇਸ਼ਾਨੀ ਆਉਂਦੀ ਹੈ।ਕਰੀਬ ਇੱਕ ਸਦੀ ਪੁਰਾਣੇ ਇਸ ਪੁਲ ਨੂੰ ਮੁਰੰਮਤ ਤੋਂ ਬਾਅਦ ਪਿਛਲੇ ਸਮੇਂ ਹੀ ਲੋਕਾਂ ਲਈ ਖੋਲਿਆ ਗਿਆ ਸੀ।ਪ੍ਰਧਾਨ ਮੰਤਰੀ ਰਾਹਤ ਕੋਸ਼ ਵਿੱਚੋਂ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤੀ ਗਿਆ ਹੈ।ਇਸ ਤੋਂ ਇਲਾਵਾ ਗੁਜਰਾਤ ਦੇ ਮੁੱਖ ਮੰਤਰੀ ਭੁੰਪਿੰਦਰ ਪਟੇਲ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਪਰਿਵਾਰਾਂ ਨੂੰ 4 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button