ਜਲੰਧਰ : ਮਰਹੂਮ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦੀ ਪਤਨੀ ਰੁਪਿੰਦਰ ਕੌਰ ਸੰਧੂ ਨੇ ਅੱਜ ਟਵਿੱਟਰ ‘ਤੇ ਪਹਿਲੀ ਵਾਰ ਲਾਈਵ ਹੋ ਕੇ ਆਪਣੇ ਪਤੀ ਦੇ ਕਤਲ ‘ਚ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਲਈ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਹਨ। ਰੁਪਿੰਦਰ ਕੌਰ ਵੱਲੋਂ ਲਾਈਵ ਹੋ ਕੇ ਦੱਸਿਆ ਕਿ ਉਸ ਦੇ ਪਤੀ ਸੰਦੀਪ ਦੇ ਕਤਲ ਦੇ ਮਾਮਲੇ ‘ਚ ਨਾਮਜ਼ਦ ਕੀਤੇ ਗਏ ਮੁਲਜ਼ਮ ਸੁਰਜਨ ਸਿੰਘ ਚੱਠਾ ਇਸ ਵੇਲੇ ਨਕੋਦਰ ਦੇ ਕਰਤਾਰ ਪੈਲੇਸ ‘ਚ ਮੌਜੂਦ ਹਨ। ਪਰ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ।
ਡੇਰਾ ਪ੍ਰੇਮੀਆਂ ਤੇ ਸਿੰਘਾਂ ਦੇ ਟਾਕਰੇ, ਮੋੜੀਆਂ ਪ੍ਰੇਮੀਆਂ ਨਾਲ ਭਰੀਆਂ ਬੱਸਾਂ, ਮਾਹੌਲ਼ ਗਰਮ D5 Channel Punjabi
ਜਦੋਂ ਉਸ ਨੇ ਜ਼ਿਲ੍ਹਾ ਪੁਲਿਸ ਦੇਹਾਤੀ ਦੇ ਮੁਖੀ ਨੂੰ ਵੁਆਇਸ ਮੈਸੇਜ ਕਰ ਕੇ ਸੁਰਜਨ ਸਿੰਘ ਚੱਠਾ ਦੇ ਨਕੋਦਰ ‘ਚ ਮੌਜੂਦ ਹੋਣ ਦੀ ਜਾਣਕਾਰੀ ਦਿੱਤੀ ਤੇ ਮੰਗ ਕੀਤੀ ਕਿ ਮੁਲਜ਼ਮ ਨੂੰ ਮੌਕੇ ‘ਤੇ ਜਾ ਕੇ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਰੁਪਿੰਦਰ ਕੌਰ ਨੇ ਕਿਹਾ ਕਿ ਐੱਸਐੱਸਪੀ ਨੇ ਇਹ ਕਹਿ ਕੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਕੋਲ ਸੁਰਜਨ ਸਿੰਘ ਚੱਠਾ ਖਿਲਾਫ ਕੋਈ ਸਬੂਤ ਨਹੀਂ ਹਨ। ਸੰਦੀਪ ਦੀ ਪਤਨੀ ਨੇ ਇਲਜ਼ਾਮ ਲਾਇਆ ਕਿ ਪੁਲਿਸ ਨੇ ਨੰਗਲ ਅੰਬੀਆਂ ਦੇ ਕਤਲ ਦੇ ਮਾਮਲੇ ‘ਚ ਕਾਰਵਾਈ ਦੌਰਾਨ ਆਪ ਹੀ ਸੁਰਜਨ ਸਿੰਘ ਚੱਠਾ ਨੂੰ ਨਾਮਜ਼ਦ ਕੀਤਾ ਸੀ ਪਰ ਹੁਣ ਖ਼ੁਦ ਹੀ ਕਾਰਵਾਈ ਕਰਨ ਤੋਂ ਭੱਜ ਰਹੀ ਹੈ।
ਪੰਜਾਬ ਪੁਲਿਸ ਲਈ ਅਮਰੀਕਾ ਜਾਂ ਕੈਨੇਡਾ ਬੈਠੇ ਮੇਰੇ ਪਤੀ ਦੇ ਕਾਤਲ ਫੜ੍ਹਨੇ ਬਹੁਤ ਔਖਾ ਕੰਮ ਹੈ ਪਰ ਕਾਤਲ ਇਸ ਟਾਈਮ ਨਕੋਦਰਥਾਣੇ ਤੋਂ ਮਹਿਜ਼ ਤਿੰਨ ਮਿੰਟ ਦੀ ਦੂਰੀ ਤੇ ਕਰਤਾਰ ਪੈਲਸ ਵਿੱਚ ਸਾਡੇ ਘਰ ਦਾ ਚਿਰਾਗ ਬੁਝਾਕੇ ਆਪਣੀ ਜਿੰਦਗੀ ਦਾ ਖੂਬ ਅਨੰਦ ਮਾਣ ਰਿਹਾ ਹੈ@CMOPb @DGPPunjabPolice @CMODelhi @HMOIndia @Partap_Sbajwa @NIA_India pic.twitter.com/NjF7RgjIdI
— Rupinder Kaur Sandhu W/O Sandeep Nangal Ambian (@nangal_ambian) October 29, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.