Breaking NewsPunjabTop News

Punjab Electricity : ਬਿਜਲੀ ਬਿੱਲ ਨੂੰ ਲੈ ਕੇ ਆਈ ਨਵੀਂ ਅਪਡੇਟ, ਹੁਣ ਘਰੇਲੂ ਬਿਜਲੀ ਖ਼ਪਤਕਾਰਾਂ ਅਤੇ ਗੈਰ-ਰਿਹਾਇਸ਼ੀ ਖ਼ਪਤਕਾਰਾਂ ਨੂੰ ਹਰ ਮਹੀਨੇ ਭਰਨਾਂ ਪਵੇਗਾ ਬਿੱਲ

ਚੰਡੀਗੜ੍ਹ : ਪੰਜਾਬ ਪਾਵਰਕਾਮ ਦੇ ਚੀਫ਼ ਇੰਜਨੀਅਰ ਕਮਰਸ਼ੀਅਲ ਨੇ ਇਸ ਸਬੰਧੀ ਸਰਕੂਲਰ ਜਾਰੀ ਕਰਦੇ ਹੋਏ ਘਰੇਲੂ ਬਿਜਲੀ ਖ਼ਪਤਕਾਰਾਂ ਅਤੇ ਗੈਰ-ਰਿਹਾਇਸ਼ੀ ਖ਼ਪਤਕਾਰਾਂ ਦੇ ਮਹੀਨਾਵਾਰ ਬਿਜਲੀ ਖ਼ਪਤ ਦੇ ਬਿੱਲ ਜਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਨ੍ਹਾਂ ਦਾ ਬਿਜਲੀ ਦਾ ਲੋਡ 7 ਕਿਲੋਵਾਟ ਤੋਂ 10 ਕਿਲੋਵਾਟ ਵਿਚਕਾਰ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਹ ਸਕੀਮ ਕਦੋਂ ਤੋਂ ਲਾਗੂ ਹੋਵੇਗੀ ਪਰ ਪੰਜਾਬ ਪਾਵਰਕਾਮ ਦੇ ਚੀਫ਼ ਇੰਜਨੀਅਰ ਕਮਰਸ਼ੀਅਲ ਨੇ ਇਸ ਸਬੰਧੀ ਸਾਰੇ ਇੰਜਨੀਅਰ-ਇਨ-ਚੀਫ਼/ ਚੀਫ਼ ਇੰਜੀਨੀਅਰ (ਡੀ.ਐੱਸ.) ਅਤੇ ਚੀਫ਼ ਇੰਜੀਨੀਅਰ ਆਈ. ਟੀ. ਨੂੰ ਜ਼ਰੂਰੀ ਸਰਕੂਲਰ ਜਾਰੀ ਕਰ ਦਿੱਤਾ ਹੈ।

‘ਆਜ਼ਾਦੀ ਤੋਂ ਬਾਅਦ ਨਹੀਂ ਹੋਇਆ ਕਦੇ ਆਹ ਕੰਮ’ ਸਾਰਾ ਕੰਮ-ਕਾਜ ਹੋਇਆ ਠੱਪ, ਸਰਕਾਰ ਨੂੰ ਤਿੱਖੀ ਚੇਤਾਵਨੀ

10 ਕਿਲੋਵਾਟ ਤੋਂ ਵੱਧ ਬਿਜਲੀ ਲੋਡ ਵਾਲੇ ਖ਼ਪਤਕਾਰਾਂ ਨੂੰ ਮਹੀਨਾਵਾਰ ਬਿੱਲ ਪਹਿਲਾਂ ਹੀ ਜਾਰੀ ਕੀਤੇ ਜਾ ਰਹੇ ਹਨ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਐੱਸ. ਡੀ. ਓ./ਐਕਸੀਅਨ ਇਹ ਯਕੀਨੀ ਬਣਾਵੇਗਾ ਕਿ ਕਨੈਕਟਿੰਗ ਲੋਡ ਦੀ ਸਹੀ ਜਾਣਕਾਰੀ ਖੇਤਰੀ ਮੀਟਰ ਰੀਡਰ ਵਲੋਂ ਦਿੱਤੀ ਗਈ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ 7 ਕਿਲੋਵਾਟ ਤੋਂ 10 ਕਿਲੋਵਾਟ ਬਿਜਲੀ ਲੋਡ ਵਾਲੇ ਖ਼ਪਤਕਾਰਾਂ ਨੂੰ ਮਹੀਨਾਵਾਰ ਬਿਜਲੀ ਬਿੱਲ ਜਾਰੀ ਕੀਤਾ ਜਾਵੇ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਗਲਤ ਜਾਂ ਅਧੂਰਾ ਡਾਟਾ ਹੋਣ ਦੀ ਸੂਰਤ ‘ਚ ਬਿੱਲ ਜਾਰੀ ਨਾ ਹੋਣ ਦੀ ਜ਼ਿੰਮੇਵਾਰੀ ਐੱਸ. ਡੀ. ਓ. (ਡੀ. ਐੱਸ.) ਦੀ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button