IndiaTop News

Train Accident : ਮਾਲ ਗੱਡੀ ਨਾਲ ਭਿਆਨਕ ਹਾਦਸਾ, 50 ਤੋਂ ਵੱਧ ਡੱਬੇ ਲੀਹੋਂ ਲੱਥੇ

ਪਟਨਾ : ਬਿਹਾਰ ਵਿੱਚ ਮਾਲ ਗੱਡੀ ਦਾ ਭਿਆਨਕ ਹਾਦਸਾ ਹੋਇਆ ਹੈ। ਗਯਾ-ਕੋਡਰਮਾ ਰੇਲਵੇ ਸੈਕਸ਼ਨ ‘ਤੇ ਗੁਰਪਾ ਸਟੇਸ਼ਨ ਨੇੜੇ ਬੁੱਧਵਾਰ ਸਵੇਰੇ ਕੋਲੇ ਨਾਲ ਭਰੀ ਮਾਲ ਗੱਡੀ ਦੇ ਬ੍ਰੇਕ ਫੇਲ ਹੋਣ ਕਾਰਨ ਹਾਦਸਾਗ੍ਰਸਤ ਹੋ ਗਿਆ। ਮਾਲ ਗੱਡੀ ਦੇ ਡੱਬੇ ਇੱਕ ਦੂਜੇ ਦੇ ਉੱਪਰ ਚੜ੍ਹ ਗਏ ਅਤੇ ਪੂਰਾ ਪਹਾੜ ਬਣ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਡੱਬਿਆਂ ਦੇ ਟਕਰਾਉਣ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਇਸ ਰੂਟ ‘ਤੇ ਰੇਲਾਂ ਦਾ ਸੰਚਾਲਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਯਾਤਰੀ ਰੇਲ ਗੱਡੀਆਂ ਨੂੰ ਨੇੜਲੇ ਸਟੇਸ਼ਨਾਂ ‘ਤੇ ਹੀ ਰੋਕਿਆ ਗਿਆ ਹੈ।

ਅੰਮ੍ਰਿਤਪਾਲ ਦੇ ਬਿਆਨ ’ਤੇ BJP ਦਾ ਜਵਾਬ, ਹੁਣ ਹੋਊ ਕਾਰਵਾਈ! ਜਥੇਦਾਰ ਨੇ ਗਰਮਾਈ ਸਿਆਸਤ! D5 Channel Punjabi

ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ ਗਝੰਡੀ-ਗੁੜਪਾ ਵੈਲੀ ਸੈਕਸ਼ਨ ਦੇ ਦਿਲਵਾ ਸਟੇਸ਼ਨ ਨੇੜੇ ਮਾਲ ਗੱਡੀ ਦੀ ਬ੍ਰੇਕ ਫੇਲ ਹੋ ਗਈ, ਜਿਸ ਕਾਰਨ ਉਹ ਬੇਕਾਬੂ ਹੋ ਗਈ। ਫਿਰ ਗੁਰਪਾ ਹੋਮ ਸਿਗਨਲ ਪਾਰ ਕਰਦੇ ਹੀ ਟਰੇਨ ਹਾਦਸਾਗ੍ਰਸਤ ਹੋ ਗਈ। ਇਸ ਦੌਰਾਨ ਇੰਜਣ ਦੇ ਪਿੱਛੇ ਇੱਕ ਵੈਗਨ ਦਾ ਕਪਲਿੰਗ ਟੁੱਟਣ ਕਾਰਨ ਮਾਲ ਗੱਡੀ ਦੋ ਹਿੱਸਿਆਂ ਵਿੱਚ ਵੰਡ ਗਈ। ਇੰਜਣ ਨੂੰ ਵੈਗਨ ਨਾਲ ਘਸੀਟਦੇ ਹੋਏ ਕਰੀਬ 500 ਮੀਟਰ ਦੀ ਦੂਰੀ ‘ਤੇ ਆਰ.ਪੀ.ਐੱਫ. ਦੀ ਬੈਰਕ ਕੋਲ ਰੁਕ ਗਈ। ਬਾਕੀ ਆਪਸ ਵਿੱਚ ਟਕਰਾ ਕੇ ਇੱਕ ਦੂਜੇ ਦੇ ਉੱਪਰ ਚੜ੍ਹ ਗਏ ਅਤੇ ਇੱਕ ਪਹਾੜ ਬਣ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button