ਚੰਡੀਗੜ੍ਹ : ਰੋਡਰੇਜ ਮਾਮਲੇ ‘ਚ ਪਟਿਆਲਾ ਜੇਲ੍ਹ ‘ਚ ਸਜ਼ਾ ਕੱਟ ਰਹੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਭਲਕੇ ਲੁਧਿਆਣਾ ਦੀ ਅਦਾਲਤ ਵਿਚ ਪੇਸ਼ ਹੋਣਗੇ। ਬਹੁ ਕਰੋੜੀ ਸੀ.ਐਲ.ਯੂ. ਘੁਟਾਲੇ ’ਚ ਬਤੌਰ ਗਵਾਹ ਪੇਸ਼ ਹੋਣ ਲਈ ਨਵਜੋਤ ਸਿੰਘ ਸਿੱਧੂ ਨੂੰ ਲੁਧਿਆਣਾ ਦੀ ਅਦਾਲਤ ’ਚ ਪੇਸ਼ ਹੋਣ ਲਈ ਤਲਬ ਕੀਤਾ ਹੈ। 21 ਤਰੀਕ ਨੂੰ ਪੇਸ਼ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਜੇਲ੍ਹ ਸੁਪਰਡੈਂਟ ਨੂੰ ਸੁਰੱਖਿਆ ਦੇ ਮਸਲੇ ‘ਤੇ ਚਿੱਠੀ ਲਿਖੀ ਸੀ। ਉਨ੍ਹਾਂ ਉਸ ਚਿੱਠੀ ‘ਚ ਖਦਸ਼ਾ ਪ੍ਰਗਟਾਵਇਆ ਸੀ ਕਿ ਜੇਕਰ ਉਹ ਗਵਾਹੀ ਦੇਣ ਲਈ ਲੁਧਿਆਣਾ ਦੀ ਸੀਜੇਐਮ ਅਦਾਲਤ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣੀ ਪਵੇਗੀ।
Navjot Sidhu Birthday ਵਾਲੇ ਦਿਨ Jail ਤੋਂ ਆਇਆ ਬਾਹਰ! ਇਲਾਜ ਲਈ ਗਿਆ ਸੀ Hospital | D5 Channel Punjabi
ਕਿਉਂਕਿ ਉਨ੍ਹਾਂ ਦੀ ਜੈਡ ਪਲੱਸ ਸੁਰੱਖਿਆ ਵਾਪਸ ਲੈ ਸੀ ਅਤੇ ਕਿਹਾ ਸੀ ਕਿ 6 ਮਹੀਨੇ ਪਹਿਲਾਂ ਵੀ ਉਨ੍ਹਾਂ ਨੇ ਸੁਰੱਖਿਆ ਦੀ ਮੰਗ ਕੀਤੀ ਸੀ ਪਰੰਤੂ ਕੋਈ ਵੀ ਘਿਆਨ ਨਹੀਂ ਦਿੱਤਾ ਗਿਆ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਹਰ ਸੰਭਵ ਸੁਰੱਖਿਆ ਦੇਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਸੀ.ਐਮ. ਮਾਨ ਨੇ ਹ ਸੂਚਨਾਂ ਟਵੀਟ ਕਰ ਸਾਂਝੀ ਕੀਤੀ। ਉਨ੍ਹਾਂ ਟਵੀਟ ਕਰ ਲਿਖਿਆ ਕਿ “ਨਵਜੋਤ ਸਿੰਘ ਸਿੱਧੂ ਜੀ ਕੱਲ ਕਿਸੇ ਰਸੂਖਦਾਰ ਦੁਆਰਾ ਕੀਤੇ ਹੋਏ ਭ੍ਰਿਸ਼ਟਾਚਾਰ ਦੇ ਇੱਕ ਕੇਸ ‘ਚ ਬਤੌਰ ਗਵਾਹ ਲੁਧਿਆਣਾ ਕੋਰਟ ‘ਚ ਪੇਸ਼ ਹੋਣਗੇ…ਉਹਨਾਂ ਨੂੰ ਹਰ ਸੰਭਵ ਸੁਰੱਖਿਆ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ…।”
ਨਵਜੋਤ ਸਿੰਘ ਸਿੱਧੂ ਜੀ ਕੱਲ ਕਿਸੇ ਰਸੂਖਦਾਰ ਦੁਆਰਾ ਕੀਤੇ ਹੋਏ ਭ੍ਰਿਸ਼ਟਾਚਾਰ ਦੇ ਇੱਕ ਕੇਸ ‘ਚ ਬਤੌਰ ਗਵਾਹ ਲੁਧਿਆਣਾ ਕੋਰਟ ‘ਚ ਪੇਸ਼ ਹੋਣਗੇ…ਉਹਨਾਂ ਨੂੰ ਹਰ ਸੰਭਵ ਸੁਰੱਖਿਆ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ…
— Bhagwant Mann (@BhagwantMann) October 20, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.