EntertainmentTop News

Sharry Mann ਨੇ Parmish Verma ‘ਤੇ ਫ਼ੇਰ ਕੱਢੀ ਭੜਾਸ

ਚੰਡੀਗੜ੍ਹ: ਪੰਜਾਬੀ ਅਦਾਕਾਰ ਅਤੇ ਗਾਇਕ ਸ਼ੈਰੀ ਮਾਨ ਅਤੇ ਪਰਮੀਸ਼ ਵਰਮਾ ਵਿਚਕਾਰ ਲੰਬੇ ਸਮੇਂ ਤੋਂ ਲੜਾਈ ਚੱਲਦੀ ਆ ਰਹੀ ਹੈ। ਬੀਤੇ ਦਿਨ ਪੰਜਾਬੀ ਗਾਇਕ ਸ਼ੈਰੀ ਮਾਨ ਨੇ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਗਾਇਕ ਪਰਮੀਸ਼ ਵਰਮਾ ਨੂੰ ਵੱਡੀਆਂ-ਵੱਡੀਆਂ ਗੱਲਾਂ ਕਹਿ ਦਿੱਤੀਆਂ। ਜਿਸਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਸ਼ੈਰੀ ਮਾਨ ਇੰਸਟਾਗ੍ਰਾਮ ਲਾਈਵ ‘ਤੇ ਆਪਣਾ ਆਪਾ ਗੁਆ ਬੈਠਾ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਹੋਏ, ਉਸਨੇ ਪਰਮੀਸ਼ ਵਰਮਾ ਨੂੰ ਬਹੁਤ ਬੁਰਾ-ਭਲਾ ਬੋਲਿਆ।

Sukhjinder Randhawa ਨੇ ਘੇਰ ਲਿਆ CM Mann, Punjab ਸਰਕਾਰ ਲਈ ਬੋਲੇ ਕਸੂਤੇ ਬੋਲ | D5 Channel Punjabi

ਸ਼ੈਰੀ ਮਾਨ ਨੇ ਪਰਮੀਸ਼ ਦੇ ਫੈਨਜ਼ ਨੂੰ ਕਿਹਾ ਕਿ ਜਾ ਕੇ ਆਪਣੇ ਪਰਮੀਸ਼ ਨੂੰ ਦੱਸੋ ਦਿਓ ਕਿ ਸ਼ੈਰੀ ਇੰਡੀਆ ਆ ਰਿਹਾ ਹੈ। ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਮੈਂ ਇੰਡੀਆ ਆਵਾਂਗਾ ਤਾਂ ਦੇਖਾਂਗਾ ਕਿ ਉਹ ਕਿੱਥੇ ਆ ਕੇ ਮੈਨੂੰ ਮਿਲਣਾ ਚਾਹੁੰਦਾ ਹੈ। ਜੱਟ ਦਾ ਭਾਈ ਸੀ.ਐਮ. ,ਸਿੱਧੀ ਸਕਿਓਰਿਟੀ ਮਿਲੂ ਜੱਟ ਨੂੰ, ਜੇ ਉਹ ਵੀ ਲੈਣਾ ਚਾਹੁੰਦਾ ਹੈ ਤਾਂ ਦੱਸ ਦਿਓ। ਸ਼ੈਰੀ ਮਾਨ ਨੇ ਕਿਹਾ ਕਿ ਜੇਕਰ ਪਰਮੀਸ਼ ਉਸ ਨਾਲ ਗੜਬੜ ਕਰਦਾ ਹੈ ਤਾਂ ਉਹ ਜਾਣਦਾ ਹੈ ਕਿ ਸ਼ੈਰੀ ਕੀ ਕਰ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button