ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-15 ਸਥਿਤ ਪੰਜਾਬ ਕਾਂਗਰਸ ਭਵਨ ਵਿਖੇ NSUI ਵਰਕਰਾਂ ਨੇ ਪੰਜਾਬ ‘ਚ ਬੇਰੁਜ਼ਗਾਰੀ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ। ਇਹ ਸਾਰੇ ਵਰਕਰ ਮੁੱਖ ਮੰਤਰੀ ਦਫਤਰ ਦਾ ਘਿਰਾਓ ਕਰਨ ਜਾ ਰਹੇ ਸਨ। ਇਸ ਦੌਰਾਨ ਸਥਿਤੀ ਨੂੰ ਕਾਬੂ ਕਰਨ ਲਈ ਚੰਡੀਗੜ੍ਹ ਪੁਲਿਸ ਨੇ ਸੜਕ ’ਤੇ ਬੈਰੀਕੇਡ ਲਾ ਦਿੱਤੇ ਅਤੇ ਮੁੱਖ ਮਾਰਗ ‘ਤੇ ਵੀ ਜਾਮ ਲਾ ਦਿੱਤਾ, ਐਨਐਸਯੂਆਈ ਦੇ ਵਰਕਰਾਂ ਅੱਗੇ ਵਧਦੇ ਰਹੇ।
SGPC ਦਾ ਵੱਡਾ ਐਕਸ਼ਨ, Moosewala ਕਾਂਡ ’ਚ ਸਿਆਸੀ ਲੀਡਰ ਦਾ ਹੱਥ | D5 Channel Punjabi
ਇਸ ਦੌਰਾਨ ਜਦੋਂ NSUI ਵਰਕਰ ਬੈਰੀਕੇਡ ਪਾਰ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੁਲਿਸ ਨੇ ਪਾਣੀ ਦੀ ਬੁਛਾੜਾਂ ਮਾਰੀਆ, ਇਸਦੇ ਨਾਲ ਹੀ NSUI ਵਰਕਰਾਂ ਅਤੇ ਪੁਲਿਸ ਵਿਚਾਲੇ ਮਾਮੂਲੀ ਝੜਪ ਵੀ ਹੋਈ। ਇਸਦੇ ਨਾਲ ਹੀ ਧਰਨੇ ਦੌਰਾਨ ਐਨਐਸਯੂਆਈ ਵਰਕਰਾਂ ਦੀ ਗਿਣਤੀ ਘੱਟ ਹੋਣ ਕਾਰਨ ਪੁਲਿਸ ਨੇ ਸਥਿਤੀ ਨੂੰ ਜਲਦ ਹੀ ਕਾਬੂ ਹੇਠ ਕਰ ਲਿਆ।
Khanna News : ਪੇਟੀਆਂ ‘ਚੋਂ ਮਿਲੀ ਅਜੀਬ ਚੀਜ਼, ਮਚਿਆ ਹੜਕੰਪ, ਲੋਕ ਹੋਏ ਇਕੱਠੇ | D5 Channel Punjabi
ਐਨਐਸਯੂਆਈ ਦੇ ਵਰਕਰ ਸ਼ਰਨ ਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਅਤੇ ਸਿੱਧੂ ਮੂਸੇਵਾਲਾ ਕਤਲ ਕਾਂਡ ਪ੍ਰਮੁੱਖ ਹਨ। ਐਨਐਸਯੂਆਈ ਦੇ ਪ੍ਰਧਾਨ ਅਤੇ ਵਰਕਰਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਉਹ ਸਾਰੇ ਜ਼ਿਲ੍ਹਿਆਂ ਵਿੱਚ ਡੀ.ਸੀ. ਦਫ਼ਤਰਾਂ ਦੇ ਬਾਹਰ ਧਰਨੇ ਦੇਣਗੇ। ਚੰਡੀਗੜ੍ਹ ਪੁਲਿਸ ਨੇ ਐੱਨ.ਐੱਸ.ਯੂ.ਆਈ. ਦੇ ਮੁਖੀ ਸਮੇਤ ਕਈ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.