ਆਪਣੇ ਸਕੈਂਡਲਾਂ ਤੋਂ ਧਿਆਨ ਪਾਸੇ ਕਰਨ ਵਾਸਤੇ ਆਪ ਸਰਕਾਰ ਵਾਰ ਵਾਰ ਬਹਿਬਲਕਲਾਂ ਤੇ ਕੋਟਕਪੁਰਾ ਕੇਸਾਂ ਦੇ ਮਾਮਲੇ ਚੁੱਕ ਰਹੀ ਹੈ : ਅਕਾਲੀ ਦਲ ਪ੍ਰਧਾਨ
SIT ਦੇ ਕੰਮਕਾਜ ਵਿਚ ਮੰਤਰੀ ਕੁਲਦੀਪ ਧਾਲੀਵਾਲ ਦੇ ਦਖਲ ’ਤੇ ਹੈਰਾਨੀ ਪ੍ਰਗਟਾਈ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਆਮ ਆਦਮੀ ਪਾਰਟੀ ਸਰਕਾਰ ਆਪਣੇ ਸਕੈਂਡਲਾਂ ਤੋਂ ਧਿਆਨ ਪਾਸੇ ਕਰਨ ਵਾਸਤੇ ਕੋਟਕਪੁਰਾ ਤੇ ਬਹਿਬਲਕਲਾਂ ਕੇਸਾਂ ਨੂੰ ਵਾਰ ਵਾਰ ਚੁੱਕ ਰਹੀ ਹੈ। ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਤੋਂ ਐਸ ਆਈ ਟੀ ਨੇ 2015 ਵਿਚ ਵਾਪਰੇ ਕੋਟਕਪੁਰਾ ਫਾਇਰਿੰਗ ਕੇਸਾਂ ਬਾਰੇ ਪੁੱਛ ਗਿੱਛ ਕੀਤੀ, ਨੇ ਕਿਹਾ ਕਿ ਸਾਰੀਆਂ ਪੁਲਿਸ ਕਾਰਵਾਈਆਂ ਗਿਣੀ ਮਿੱਥੀ ਯੋਜਨਾ ਤਹਿਤ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਫੈਸਲੇ ਸਰਕਾਰ ਵੱਲੋਂ ਲਏ ਜਾ ਰਹੇ ਹਨ। ਉਹਨਾਂ ਕਿਹਾ ਕਿ ਮੇਰੇ ਤੋਂ ਫਾਇਰਿੰਗ ਕੇਸਾਂ ਬਾਰੇ ਵਾਰ ਵਾਰ ਸਵਾਲ ਕੀਤੇ ਜਾ ਰਹੇ ਹਨ ਜਦੋਂ ਕਿ ਇਹ ਸਪਸ਼ਟ ਹੈ ਕਿ ਫਾਇਰਿੰਗ ਦੀ ਪ੍ਰਵਾਨਗੀ ਅਧਿਕਾਰਤ ਅਫਸਰ ਨੇ ਦਿੱਤੀ ਸੀ।
ਸਰਕਾਰ ਨੇ ਮੰਨੀਆਂ ਵੱਡੀਆਂ ਮੰਗਾਂ, ਪ੍ਰਦਰਸ਼ਨਕਾਰੀਆਂ ਨੇ ਖੁਸ਼ੀ-ਖੁਸ਼ੀ ਚੁੱਕਿਆ ਧਰਨਾ
ਐਸ ਆਈ ਟੀ ਨੂੰ ਨਿਰਪੱਖਾ ਨਾਲ ਕੰਮ ਕਰਨ ਵਾਸਤੇ ਆਖਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ 100 ਵਾਰ ਪੁੱਛ ਗਿੱਛ ਲਈ ਪੇਸ਼ ਹੋਣ ਵਾਸਤੇ ਤਿਆਰ ਹਨ ਪਰ ਮਾਮਲੇ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਹਾਈ ਕੋਰਟ ਨੇ ਹਦਾਇਤਾਂ ਦਿੱਤੀਆਂ ਹਨ ਕਿ ਐਸ ਆਈ ਟੀ ਜੋ ਹਾਈ ਕੋਰਟ ਨੁੰ ਰਿਪੋਰਟ ਕਰਦੀ ਹੈ, ਦੇ ਕੰਮ ਵਿਚ ਕੋਈ ਦਖਲ ਨਹੀਂ ਹੋਣਾ ਚਾਹੀਦਾ ਹੈ ਪਰ ਆਪ ਦੇ ਮੰਤਰੀ ਕੁਲਦੀਪ ਧਾਲੀਵਾਲ ਵਾਰ ਵਾਰ ਇਹ ਬਿਆਨ ਜਾਰੀ ਕਰ ਰਹੇ ਹਨ ਕਿ ਐਸ ਆਈ ਟੀ ਉਹਨਾਂ ਨੂੰ ਕਿਸੇ ਵੇਲੇ ਵੀ ਗ੍ਰਿਫਤਾਰ ਕਰ ਸਕਦੀ ਹੈ। ਉਹਨਾਂ ਕਿਹਾ ਕਿ ਉਹ ਕਿਸਦੀ ਅਥਾਰਟੀ ਨਾਲ ਅਜਿਹੇ ਬਿਆਨ ਦੇ ਰਹੇ ਹਨ ? ਉਹਨਾਂ ਨਾਲ ਸਹੀ ਕਿਹਾ ਕਿ ਮੰਤਰੀ ਦੇ ਖਿਲਾਫ ਅਦਾਲਤੀ ਮਾਣਹਾਨੀ ਦਾ ਮੁਕੱਦਮਾ ਚਲਣਾ ਚਾਹੀਦਾ ਹੈ।
ਗੈਂਗਸਟਰਾਂ ਦੀਆਂ ਜਾਇਦਾਦਾਂ ਹੋਣਗੀਆਂ ਜ਼ਬਤ! ਕਾਂਗਰਸ ਦੇ ਕਈ MLA ਪੱਟੇ BJP ਨੇ
ਸਰਦਾਰ ਬਾਦਲ ਨੇ ਕਿਹਾ ਕਿ ਆਪ ਸਰਕਾਰ ਵੀ ਪਿਛਲੀ ਕਾਂਗਰਸ ਸਰਕਾਰ ਦੇ ਕਦਮਾਂ ’ਤੇ ਤੁਰ ਰਹੀ ਹੈ। ਉਹਨਾਂ ਕਿਹਾ ਕਿ ਇਸ ਸਾਲ ਦੇ ਸਕੈਂਡਲਾਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਮੈਨੂੰ ਵਾਰ ਵਾਰ ਸੱਦਿਆ ਜਾ ਰਿਹਾ ਹੈ ਜਦੋਂ ਕਿ ਸਰਕਾਰ ਦੇ ਵਾਰ ਵਾਰ ਸਕੈਂਡਲ ਸਾਹਮਣੇ ਆ ਰਹੇ ਹਨ ਤੇ ਤਾਜ਼ਾ ਸਕੈਂਡਲ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵੱਲੋਂ ਗੈਰ ਕਾਨੂੰਨੀ ਉਗਰਾਹੀ ਕਰਨ ਦਾ ਹੈ।
Khanna News : ਲੁਟੇਰਿਆਂ ਨੂੰ ਪਈ ਭਸੂੜੀ, ਇਕੱਲੀ ਔਰਤ ਨੇ ਫਸਾ ਲਏ ਕਸੂਤੇ | D5 Channel Punjabi
ਸਰਦਾਰ ਬਾਦਲ ਨੇ ਕਿਹਾ ਕਿ ਤਿੰਨ ਕੇਯਾਂ ਦੀ ਜਾਂਚ ਹੋ ਰਹੀ ਹੈ ਜਿਹਨਾਂ ਵਿਚੋਂ ਮੁੱਖ ਕੇਸ ਬਰਗਾੜੀ ਵਿਚ ਬੇਅਦਬੀ ਦਾ ਹੈ ਜਿਸਦੀ ਜਾਂਚ ਪੂਰੀ ਹੋ ਚੁੱਕੀ ਹੈ ਕਿਉਂਕਿ ਆਪ ਸਰਕਾਰ ਨੇ ਕੇਸ ਵਿਚ ਫਾਈਨਲ ਚਲਾਨ ਪੇਸ਼ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਬਹਿਬਲਕਲਾਂ ਤੇ ਕੋਟਕਪੁਰਾ ਕੇਸਾਂ ਦੀ ਜਾਂਚ ਚਲ ਰਹੀ ਹੈ। ਉਹਨਾਂ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਇਹਨਾਂ ਕੇਸਾਂ ਦੇ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਕੇ ਉਹਨਾਂ ਨੂੰ ਗੁਨਾਹਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਪਰ ਇਹ ਸਰਕਾਰ ਇਸ ਮਾਮਲੇ ’ਤੇ ਸਿਰਫ ਰਾਜਨੀਤੀ ਕਰ ਰਹੀ ਹੈ।
ਬੀਜੇਪੀ ਖ਼ਿਲਾਫ਼ ਖੁੱਲ੍ਹਕੇ ਬੋਲੇ ਮਾਨ, ਵਿਧਾਇਕ ਖਰੀਦਣ ਦੀ ਸੀ ਤਿਆਰੀ, ਅਫ਼ਸਰਾਂ ਨੂੰ ਦਿੱਤੇ ਸਖ਼ਤ ਹੁਕਮ
ਸਾਬਕਾ ਆਈ ਜੀ ਤੋਂ ਆਪ ਵਿਧਾਇਕ ਬਣੇ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਾਬਕਾ ਆਈ ਜੀ ਨੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਝੂਠੇ ਕੇਸਾਂ ਵਿਚ ਸਫਾਉਣ ਲਈ ਜਾਅਲੀ ਸਬੂਤ ਤਿਆਰ ਕੀਤੇ। ਉਹਨਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਹਨਾਂ ਵੱਲੋਂ ਲੀਡਰਸ਼ਿਪ ਨੂੰ ਕਲੰਕਿਤ ਕਰਨ ਵਾਸਤੇ ਕੀਤੀ ਜਾਂਚ ਰੱਦ ਕਰ ਦਿੱਤੀ ਸੀ ਤੇ ਕਿਹਾ ਸੀ ਕਿ ਜਾਂਚ ਦੌਰਾਨ ਉਹਨਾਂ ਦੀ ਸਿਆਸੀ ਡਰਾਮੇਬਾਜ਼ੀ ਸਾਬਤ ਹੋ ਗਈ ਹੈ । ਉਹਨਾਂ ਕਿਹਾ ਕਿ ਮੈਨੂੰ ਆਸ ਹੈ ਕਿ ਉਹਨਾਂ ਨੂੰ ਆਪਣੇ ਗੁਨਾਹਾਂ ਦੀ ਸਜ਼ਾ ਮਿਲੇਗੀ। ਉਹਨਾਂ ਕਿਹਾ ਕਿ ਅਜਿਹਾ ਹੀ ਝੁਠਾ ਕੇਸ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਕੀਤਾ ਗਿਆ।
ਸੁਖਬੀਰ ਬਾਦਲ ਦੀ ਪੇਸ਼ੀ ’ਤੇ ਅਕਾਲੀਆਂ ਨੇ ਘੇਰੀ ‘ਆਪ’, ਸੁਰੱਖਿਆ ਦੇ ਕੀਤੇ ਗਏ ਪੁਖ਼ਤਾ ਪ੍ਰਬੰਧ
ਅਪਰੇਸ਼ਨ ਲੋਟਸ ਬਾਰੇ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਧੂੰਆਂ ਤਾਂ ਹੀ ਉਠਦਾ ਹੈ ਜੇ ਕਿਤੇ ਅੱਗੇ ਹੋਵੇ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਆਪ ਵਿਧਾਇਕ ਰਕਮਾਂ ਲੈਣ ਵਾਸਤੇ ਤਿਆਰ ਹਨ। ਇਸੇ ਲਈ ਉਹਨਾਂ ਦੀ ਕੀਮਤ ਦੱਸੀ ਜਾ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਪਾਸੇ ਬਦਲਣ ਲਈ ਤਿਆਰ ਭਾਈਵਾਲ ਨਹੀਂ ਬਣਨਾ ਚਾਹੀਦਾ ਤੇ ਅਜਿਹਾ ਕਰਨ ’ਤੇ ਕੋਈ ਵੀ ਉਹਨਾਂ ਦੀ ਹਮਾਇਤ ਨਹੀਂ ਲਵੇਗਾ ਤੇ ਨਾ ਹੀ ਉਹਨਾਂ ਨੂੰ ਖਰੀਦੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.