SportsTop News

ਮੁਲਤਵੀ ਪੈਰਾ ਏਸ਼ੀਆਈ ਖੇਡਾਂ ਅਗਲੇ ਸਾਲ 22 ਤੋਂ 28 ਅਕਤੂਬਰ ਤੱਕ

ਨਵੀਂ ਦਿੱਲੀ : ਚੀਨ ‘ਚ ਮਹਾਮਾਰੀ ਸਬੰਧੀ ਚਿੰਤਾਵਾਂ ਕਰ ਕੇ ਮੁਲਤਵੀ ਹੋਈਆਂ ਪੈਰਾ ਏਸ਼ੀਆਈ ਖੇਡਾਂ ਹੁਣ ਅਗਲੇ ਸਾਲ ਹਾਂਗਜ਼ੂ ਵਿੱਚ 22 ਤੋਂ 28 ਅਕਤੂਬਰ ਤੱਕ ਕਰਵਾਈਆਂ ਜਾਣਗੀਆਂ। ਇਹ ਐਲਾਨ ਅੱਜ ਪ੍ਰਬੰਧਕਾਂ ਨੇ ਕੀਤਾ। ਇਹ ਵੱਕਾਰੀ ਖੇਡਾਂ ਇਸ ਸਾਲ ਹਾਂਗਜ਼ੂ ਵਿੱਚ ਨੌਂ ਤੋਂ 15 ਅਕਤੂਬਰ ਤੱਕ ਹੋਣੀਆਂ ਸਨ ਪਰ ਚੀਨ ਵਿੱਚ ਕੋਵਿਡ-19 ਲਾਗ ਦੇ ਵਧਦੇ ਮਾਮਲਿਆਂ ਕਾਰਨ ਮਈ ਵਿੱਚ ਇਨ੍ਹਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

Mohalla Clinic : Congress ਤੇ ‘AAP’ ਦਾ ਪੈ ਗਿਆ ਪੇਚਾ, Pargat ਤੇ Kang ਹੋਏ ਆਹਮੋ- ਸਾਹਮਣੇ

ਏਸ਼ੀਆਈ ਪੈਰਾਲੰਪਿਕ ਕਮੇਟੀ (ਏਪੀਸੀ) ਅਤੇ ਹਾਂਗਜ਼ੂ ਏਸ਼ੀਆਈ ਪੈਰਾ ਖੇਡ ਪ੍ਰਬੰਧਕ ਕਮੇਟੀ (ਐੱਚ. ਏ. ਪੀ. ਜੀ. ਓ. ਸੀ.) ਨੇ ਬਿਆਨ ਵਿੱਚ ਕਿਹਾ, ‘‘ਹਾਂਗਜ਼ੂ ਵਿੱਚ ਚੌਥੀਆਂ ਏਸ਼ੀਆਈ ਪੈਰਾਲੰਪਿਕ ਖੇਡਾਂ ਜੋ ਅਸਲ ਪ੍ਰੋਗਰਾਮ ਅਨੁਸਾਰ ਇਸ ਸਾਲ ਹੋਣੀਆਂ ਸਨ, ਹੁਣ 22 ਤੋਂ 28 ਅਕਤੂਬਰ 2023 ਤੱਕ ਹੋਣਗੀਆਂ।’’ ਬਿਆਨ ਵਿੱਚ ਕਿਹਾ ਗਿਆ, ‘‘ਐੱਚ. ਏ. ਪੀ. ਜੀ. ਓ. ਸੀ., ਚੀਨ ਦੀ ਕੌਮੀ ਪੈਰਾਲੰਪਿਕ ਕਮੇਟੀ, ਏਪੀਸੀ ਅਤੇ ਹੋਰ ਹਿੱਤਧਾਰਕਾਂ ਵਿਚਾਲੇ ਚਰਚਾ ਤੋਂ ਬਾਅਦ ਨਵੀਆਂ ਤਰੀਕਾਂ ਬਾਰੇ ਫ਼ੈਸਲਾ ਲਿਆ ਗਿਆ।’’ ਏਸ਼ੀਆਈ ਓਲੰਪਿਕ ਕੌਂਸਲ (ਓਸੀਏ) ਨੇ ਜੁਲਾਈ ਵਿੱਚ ਏਸ਼ੀਆਈ ਖੇਡਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਸੀ ਜੋ ਹੁਣ 23 ਸਤੰਬਰ ਤੋਂ ਅੱਠ ਅਕਤੂਬਰ 2023 ਤੱਕ ਹੋਣਗੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button