IndiaNewsTop News

ਹਿਮਾਚਲ ਪ੍ਰਦੇਸ਼ ਦੇ ਕੁੱਲੂ ‘ਚ ਫਟਿਆ ਬੱਦਲ, ਮਲਬੇ ਹੇਠਾਂ ਦੱਬ ਕੇ 2 ਲੋਕਾਂ ਦੀ ਹੋਈ ਮੌਤ

ਕੁੱਲੂ: ਹਿਮਾਚਲ ਪ੍ਰਦੇਸ਼ ‘ਚ ਮੀਂਹ ਅਤੇ ਕੁਦਰਤੀ ਆਫ਼ਤਾਂ ਨੇ ਲੋਕਾਂ ਦੀਆਂ ਪੇਰਸ਼ਾਨੀਆਂ ਨੂੰ ਵਧਾ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ।ਬੱਦਲ ਫਟਣ ਕਰਕੇ ਕੁੱਲੂ ਜ਼ਿਲ੍ਹੇ ਦੇ ਆਨੀ ਵਿੱਚ ਜ਼ਮੀਨ ਖਿਸਕਣ ਨਾਲ ਇਕ ਮਕਾਨ ਡਿੱਗ ਗਿਆ ਅਤੇ ਉਸ ਦੇ ਮਲਬੇ ਹੇਠਾਂ ਦੱਬ ਕੇ 2 ਲੋਕਾਂ ਦੀ ਮੌਤ ਹੋ ਗਈ। ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ।

Shamlat Zameen : ਕਿਸਾਨਾਂ ਹੱਥੋਂ ਜਾਣਗੀਆਂ ਜ਼ਮੀਨਾਂ, ਸਰਕਾਰ ਦਾ ਨਵਾਂ ਫਰਮਾਨ, ਘਰ-ਘਰ ਪਹੁੰਚ ਰਹੇ ਨੋਟਿਸ

ਵਿਭਾਗ ਨੇ ਕਿਹਾ ਕਿ ਸਵੇਰੇ ਕਰੀਬ ਸਾਢੇ 7 ਵਜੇ ਆਨੀ ਤਹਿਸੀਲ ’ਚ ਦੇਵਤੀ ਗ੍ਰਾਮ ਪੰਚਾਇਤ ’ਚ ਇਸ ਕੁਦਰਤੀ ਆਫ਼ਤ ਦਾ ਕਹਿਰ ਵਰ੍ਹਿਆ ਹੈ। ਇਸ ਦੇ ਨਾਲ ਹੀ ਬੱਸ ਸਟੈਂਡ ਆਨੀ ਵਿੱਚ ਬਣੀਆਂ ਪੁਰਾਣੀਆਂ ਰੇਹੜੀਆਂ ਵਾਲਿਆਂ ਦੀਆਂ ਦਸ ਦੇ ਕਰੀਬ ਦੁਕਾਨਾਂ ਤਾਸ਼ ਦੇ ਪੱਤਿਆਂ ਵਾਂਗ ਢਹਿ ਢੇਰੀ ਹੋ ਗਈਆਂ। ਇਸ ਤੋਂ ਇਲਾਵਾ ਆਨੀ ਤੋਂ ਛੇ ਕਿਲੋਮੀਟਰ ਦੂਰ ਗੁਗਰਾ ਦੇ ਦੇਓਠੀ ਵਿਖੇ ਵੀ ਤੇਜ਼ ਮੀਂਹ ਕਾਰਨ ਤਿੰਨ ਵਾਹਨਾਂ ਅਤੇ ਇੱਕ ਬਾਈਕ ਦੇ ਵਹਿ ਜਾਣ ਦੀ ਸੂਚਨਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button