IndiaInternationalTop News

PM ਮੋਦੀ ਦੀ ਪਾਕਿਸਤਾਨੀ ਭੈਣ ਨੇ ਭੇਜੀ ਰੱਖੜੀ 

ਨਵੀਂ ਦਿੱਲੀ/ਇਸਲਾਮਾਬਾਦ : ਰੱਖੜੀ ਦੇ ਸ਼ੁਭ ਮੌਕੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਕਿਸਤਾਨੀ ਭੈਣ ਕਮਰ ਮੋਹਸਿਨ ਸ਼ੇਖ ਨੇ ਉਨ੍ਹਾਂ ਨੂੰ ਪਵਿੱਤਰ ਧਾਗੇ ਦੀ ਰੱਖੜੀ ਭੇਜੀ ਹੈ ਅਤੇ 2024 ਦੀਆਂ ਆਮ ਚੋਣਾਂ ’ਚ ਉਨ੍ਹਾਂ ਦੀ ਜਿੱਤ ਦੀ ਕਾਮਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਰੱਖੜੀ ਮੈਂ ਖੁਦ ਰੇਸ਼ਮ ਦੇ ਰਿਬਨ ਨਾਲ ਕਢਾਈ ਕਰ ਕੇ ਬਣਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਮਰ ਨੇ ਕਿਹਾ ਕਿ ਮੈਨੂੰ ਇਸ ਵਾਰ ਪੀ. ਐਮ. ਮੋਦੀ ਨਾਲ ਮੁਲਾਕਾਤ ਦੀ ਉਮੀਦ ਹੈ। ਮੈਨੂੰ ਆਸ ਹੈ ਕਿ ਉਹ ਇਸ ਵਾਰ ਮੈਨੂੰ ਦਿੱਲੀ ਬੁਲਾਉਣਗੇ। ਮੈਂ ਸਾਰੀਆਂ ਤਿਆਰੀਆਂ ਕਰ ਲਈਆਂ ਹਨ।

ਪੁਲਿਸ ‘ਤੇ ਹਮਲਾ, ਭਜਾ ਭਜਾ ਕੁੱਟੇ ਅਫ਼ਸਰ! ਮੋਦੀ ਦਾ ਨਵਾਂ ਫ਼ਰਮਾਨ, ਹੋਰ ਕਾਨੂੰਨ ਲਾਗੂ ? D5 Channel Punjabi

ਉਨ੍ਹਾਂ ਕਿਹਾ ਕਿ ਮੈਂ ਪੀ. ਐੱਮ. ਮੋਦੀ ਨੂੰ ਚਿੱਠੀ ਲਿਖ ਕੇ ਉਨ੍ਹਾਂ ਦੀ ਲੰਬੀ ਉਮਰ ਅਤੇ ਸਿਹਤਮੰਦ ਜ਼ਿੰਦਗੀ ਦੀ ਦੁਆ ਕੀਤੀ ਹੈ। ਮੈਂ ਕਿਹਾ ਹੈ ਕਿ ਚੰਗਾ ਕੰਮ ਕਰਦੇ ਰਹੋ, ਜਿਵੇਂ ਤੁਸੀਂ ਕਰ ਰਹੇ ਹੋ। ਉਨ੍ਹਾਂ 2024 ਦੀਆਂ ਚੋਣਾਂ ਲਈ ਮੋਦੀ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਅਤੇ ਕਿਹਾ ਕਿ ਇਸ ’ਚ ਕੋਈ ਸ਼ੱਕ ਨਹੀਂ ਕਿ ਉਹ ਫਿਰ ਤੋਂ ਪੀ. ਐੱਮ. ਬਣਨਗੇ। ਉਹ ਇਸ ਦੇ ਹੱਕਦਾਰ ਹਨ। ਸ਼ੇਖ ਨੇ ਪਿਛਲੇ ਸਾਲ ਵੀ ਉਨ੍ਹਾਂ ਨੂੰ ਰੱਖੜੀ ਅਤੇ ਰਕਸ਼ਾ ਬੰਧਨ ਦਾ ਕਾਰਡ ਭੇਜਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button