ਨਵੀਂ ਦਿੱਲੀ : ਭਾਰਤ ਦੇ ਸੁਧੀਰ ਨੇ ਵੀਰਵਾਰ ਨੂੰ ਇੱਥੇ ਰਾਸ਼ਟਰਮੰਡਲ ਖੇਡਾਂ ਦੇ ਪੈਰਾ ਪਾਵਰਲਿਫਟਿੰਗ ਮੁਕਾਬਲੇ ਦੇ ਪੁਰਸ਼ ਹੈਵੀਵੇਟ ਫਾਈਨਲ ‘ਚ ਰਿਕਾਰਡ ਤੋੜ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਸੁਧੀਰ ਰਾਸ਼ਟਰਮੰਡਲ ਖੇਡਾਂ ਦੇ ਪੈਰਾ ਪਾਵਰਲਿਫਟਿੰਗ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਐਥਲੀਟ ਹਨ। ਉਨ੍ਹਾਂ ਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 212 ਕਿਲੋਗ੍ਰਾਮ ਭਾਰ ਚੁੱਕ ਕੇ ਰਿਕਾਰਡ 134.5 ਅੰਕਾਂ ਨਾਲ ਸੋਨ ਤਮਗਾ ਜਿੱਤਿਆ।
ਬੈਂਕ ’ਚ ਬਣਿਆ ਫਿਲਮੀ ਸੀਨ, 3 ਬੰਦਿਆਂ ਨੇ ਕਰਤੀ ਕਾਰਵਾਈ, ਲੱਖਾਂ ਦਾ ਲੱਗਿਆ ਚੂਨਾ | D5 Channel Punjabi
ਹਾਲਾਂਕਿ ਸੁਧੀਰ ਆਪਣੀ ਆਖ਼ਰੀ ਕੋਸ਼ਿਸ਼ ‘ਚ 217 ਕਿਲੋ ਭਾਰ ਚੁੱਕਣ ‘ਚ ਅਸਫ਼ਲ ਰਹੇ। ਨਾਈਜੀਰੀਆ ਦੇ ਇਕੇਚੁਕਵੂ ਕ੍ਰਿਸਚੀਅਨ ਉਬੀਚੁਕਵੂ ਨੇ 133.6 ਅੰਕਾਂ ਨਾਲ ਚਾਂਦੀ ਦਾ ਤਮਗਾ ਜਿੱਤਿਆ। ਜਦਕਿ ਸਕਾਟਲੈਂਡ ਦੇ ਮਿਕੀ ਯੂਲ ਨੇ 130.9 ਅੰਕਾਂ ਨਾਲ ਕਾਂਸੀ ਦਾ ਤਮਗਾ ਜਿੱਤਿਆ। ਕ੍ਰਿਸਚੀਅਨ ਨੇ 197 ਕਿਲੋਗ੍ਰਾਮ, ਜਦੋਂਕਿ ਯੂਲ ਨੇ 192 ਕਿਲੋਗ੍ਰਾਮ ਭਾਰ ਚੁੱਕਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.