Breaking NewsD5 specialNewsPunjabTop News

ਕਿਸਾਨ ਜਥੇਬੰਦੀਆਂ ਵੱਲੋਂ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਸੌਂਪਿਆ ਗਿਆ 56 ਕਿਸਾਨੀ ਮੁੱਦਿਆਂ ਦਾ ਮੰਗ ਪੱਤਰ

ਚੰਡੀਗੜ੍ਹ: ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਪੰਜਾਬ ਮੰਡੀ ਭਵਨ ‘ਚ ਸੰਯੁਕਤ ਕਿਸਾਨ ਮੋਰਚਾ ਸਮੇਤ 31 ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਜਾਰੀ ਹੈ। ਇਸ ਦੌਰਾਨ ਕਿਸਾਨਾਂ ਆਗੂਆਂ ਨੇ ਕੁਲਦੀਪ ਸਿੰਘ ਧਾਲੀਵਾਲ ਦੇ ਸਾਹਮਣੇ ਕਿਸਾਨਾਂ ਨਾਲ ਸੰਬੰਧਤ 56 ਮੁੱਦਿਆਂ ਨੂੰ ਲੈ ਕੇ ਖੇਤੀਬਾੜੀ ਮੰਤਰੀ ਨੂੰ ਮੰਗ ਪੱਤਰ ਸੌਂਪਿਆ ਹੈ, ਜੋ ਕਿ ਉਹ ਕਿਸਾਨਾਂ ਦੇ ਨਾਲ ਨਾਲ ਪੰਜਾਬ ਨਾਲ ਵੀ ਸਬੰਧਤ ਹਨ।

MSP News : ਲਓ! MSP ਕਮੇਟੀ ਦਾ ਅਸਲ ਸੱਚ ਆਇਆ ਬਾਹਰ! ਅੰਦੋਲਨ ਦਾ ਵਿਰੋਧ ਕਰਨ ਵਾਲੇ ਸ਼ਾਮਿਲ! | D5 Channel Punjabi

ਇਨ੍ਹਾਂ ਮੰਗ ‘ਚ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਨੂੰ ਮੁਆਵਜ਼ਾ, ਨਕਲੀ ਬੀਜਾਂ ‘ਤੇ ਨਕੇਲ ਕਸਣ, ਮੂੰਗੀ ‘ਤੇ MSP ਸੰਬੰਧੀ, ਗੰਨਾ ਕਾਸ਼ਤਕਾਰਾਂ ਨੂੰ ਅਦਾਇਗੀ, ਕਿਸਾਨ ਅੰਦੋਲਨ ‘ਚ ਸ਼ਹੀਦ ਕਿਸਾਨਾਂ ਨੂੰ ਮੁਆਵਜ਼ਾ ਆਦਿ ਮੰਗ ਰੱਖੀਆਂ ਗਈਆਂ ਹਨ । ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਸਾਨ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ MSP ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ , ਖੇਤੀਬਾੜੀ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਹੈ। ਆਪ ਦੇ ਸਾਰੇ ਰਾਜ ਸਭਾ ਮੈਂਬਰ ਕਿਸਾਨ ਮੁੱਦੇ ‘ਤੇ ਗੱਲ ਕਰਨਗੇ। ਜੇ ਕਿਸਾਨ ਕੇਂਦਰ ਖਿਲਾਫ ਅੰਦੋਲਨ ਸ਼ੁਰੂ ਕਰਦੇ ਹਨ ਤਾਂ ਪੰਜਾਬ ਸਰਕਾਰ 200 ਫੀਸਦੀ ਮਦਦ ਕਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button