Breaking NewsD5 specialNewsPunjab

ਸਿਮਰਨਜੀਤ ਸਿੰਘ ਮਾਨ ਅੱਜ ਐਮਪੀ ਵਜੋਂ ਚੁੱਕਣਗੇ ਸਹੁੰ

ਚੰਡੀਗੜ੍ਹ : ਸੰਗਰੂਰ ਤੋਂ ਨਵੇਂ ਚੁਣੇ ਗਏ ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਪਾਰਟੀ ਦੇ ਸੰਸਦ ਮੈਂਬਰ ਸਿਮਰਨਜੀਤ ਮਾਨ ਅੱਜ ਸੰਸਦ ਦੇ ਮਾਨਸੂਨ ਇਜਲਾਸ ਦੇ ਪਹਿਲੇ ਦਿਨ ਐਮਪੀ ਵਜੋਂ ਸਹੁੰ ਚੁੱਕਣਗੇ। ਇਸ ਦੌਰਾਨ ਉਹ ਆਪਣੇ ਨਾਲ ਕਿਰਪਾਨ ਵੀ ਲੈ ਕੇ ਜਾਣਗੇ। ਇਹ ਇਸ ਲਈ ਮਹੱਤਵਪੂਰਨ ਹੈ ਕਿਉਂਕਿ 1999 ਵਿੱਚ ਜਦੋਂ ਉਨ੍ਹਾਂ ਨੂੰ ਕਿਰਪਾਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਤਾਂ ਉਨ੍ਹਾਂ ਨੇ ਅਹੁਦਾ ਛੱਡ ਦਿੱਤਾ ਸੀ ਅਤੇ ਸਹੁੰ ਨਹੀਂ ਚੁੱਕੀ ਸੀ।

ਐਨਕਾਉਂਟਰ ਤੋਂ ਬਾਅਦ DIG ਭੁੱਲਰ ਦਾ ਬਿਆਨ! ਮੂਸੇਵਾਲਾ ਦੀ ਮਾਂ ਦਾ ਗੋਲਡੀ ਬਰਾੜ ਨੂੰ ਜਵਾਬ D5 Channel Punjabi

ਇਸ ਵਾਰ ਵੀ ਸਿਮਰਨਜੀਤ ਮਾਨ ਬਾਰੇ ਚਰਚਾ ਸੀ ਕਿ ਜੇਕਰ ਉਨ੍ਹਾਂ ਨੂੰ ਵੱਡੀ ਕਿਰਪਾਨ ਨਾ ਚੁੱਕਣ ਦਿੱਤੀ ਗਈ ਤਾਂ ਉਹ ਸਹੁੰ ਨਹੀਂ ਚੁੱਕਣਗੇ। ਇੱਥੇ ਇਹ ਵੀ ਜਿਕਰਯੋਗ ਹੈ ਕਿ ਪਿਛਲੇ ਦਿਨੀਂ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਨੂੰ ਲੈ ਕੇ ਉਹ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button