Breaking NewsD5 specialInternationalNews

ਕੋਰੋਨਾ ਦੇ ਇਲਾਜ਼ ਲਈ ਹਸਪਤਾਲ ‘ਚ ਭਰਤੀ ਹੋਏ ਟਰੰਪ, ‘ਹੁਣ ਠੀਕ ਹੈ ਮੇਰੀ ਸਿਹਤ’

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਸ਼ਾਮ ਨੂੰ ਟਵਿੱਟਰ ‘ਤੇ ਇੱਕ ਵੀਡੀਓ ਸਾਂਝੀ ਕਰ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਸਿਹਤ ਠੀਕ ਹੈ। ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨਿਆ ਇੱਕ ਦਿਨ ਪਹਿਲਾਂ ਕੋਵਿਡ – 19 ਨਾਲ ਪੀੜਿਤ ਪਾਏ ਗਏ ਸਨ। ਉਨ੍ਹਾਂ ਨੇ ਲੋਕਾਂ ਦੇ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

 LIVE 🔴ਪੁਲਿਸ ਨੇ ਭਜਾ-ਭਜਾ ਕੁੱਟੇ ਅਕਾਲੀ! | ਸ਼ੰਭੂ ਬਾਰਡਰ ‘ਤੇ ਮਾਹੌਲ ਹੋਇਆ ਗਰਮ! ||

ਬੇਥੇਸਡਾ ‘ਚ ਵਾਲਟਰ ਰੀਡ ਫੌਜੀ ਹਸਪਤਾਲ ਪਹੁੰਚਣ ਤੋਂ ਬਾਅਦ ਟਰੰਪ ਨੇ 18 ਸੈਕਿੰਡ ਦਾ ਇੱਕ ਵੀਡੀਓ ਸਾਂਝਾ ਕੀਤਾ। ਜਿਸ ‘ਚ ਟਰੰਪ ਨੇ ਕਿਹਾ,”ਮੈਂ ਹਰ ਕਿਸੇ ਦੇ ਸਹਿਯੋਗ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਵਾਲਟਰ ਰੀਡ ਹਸਪਤਾਲ ਜਾ ਰਿਹਾ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਮੈਂ ਠੀਕ ਹਾਂ।”

ਵੀਡੀਓ ‘ਚ ਉਨ੍ਹਾਂ ਨੇ ਅੱਗੇ ਕਿਹਾ ਕਿ ਪਹਿਲੀ ਮਹਿਲਾਂ ਦੀ ਵੀ ਸਿਹਤ ਠੀਕ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਇਸਦੀ ਸ਼ਾਬਾਸ਼ੀ ਕਰਦਾ ਹਾਂ, ਇਸਨੂੰ ਕਦੇ ਨਹੀਂ ਭੁੱਲਾਂਗਾ। ਵ੍ਹਾਈਟ ਹਾਊਸ ਮੁਤਾਬਕ ਅਗਲੇ ਕੁਝ ਦਿਨਾਂ ਤੱਕ ਟਰੰਪ ਹਸਪਤਾਲ ‘ਚ ਰਾਸ਼ਟਰਪਤੀ ਦਫ਼ਤਰ ਤੋਂ ਕੰਮ ਕਰਨਗੇ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕਾਇਲੀ ਮੈਕਨੇਨੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੀ ਸਿਹਤ ਠੀਕ ਹੈ, ਉਨ੍ਹਾਂ ਨੂੰ ਮਾਮੂਲੀ ਲੱਛਣ ਹਨ ਅਤੇ ਉਹ ਲਗਾਤਾਰ ਕੰਮ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button