Breaking NewsD5 specialIndiaNewsTop News

ਬਾਰਿਸ਼ ਕਾਰਨ ਪਹਿਲਗਾਮ-ਬਾਲਟਾਲ ਮਾਰਗ ‘ਤੇ 2 ਦਿਨ ਲਈ ਰੋਕੀ ਗਈ Amarnath Yatra

ਜੰਮੂ : ਸ਼੍ਰੀ ਅਮਰਨਾਥ ਯਾਤਰਾ ਅੱਜ ਯਾਨੀ ਮੰਗਲਵਾਰ ਨੂੰ 6 ਦਿਨ ਮੋਹਲੇਧਾਰ ਬਾਰਿਸ਼ ਕਾਰਨ 2 ਦਿਨਾਂ ਲਈ ਰੋਕ ਦਿੱਤੀ ਗਈ ਹੈ। ਅੱਜ ਸਵੇਰੇ 5.30 ਵਜੇ ਯਾਤਰਾ ਮਾਰਗ ‘ਚ ਮੋਹਲੇਧਾਰ ਬਾਰਿਸ਼ ਪੈ ਰਹੀ ਹੈ। ਇਸ ਕਾਰਨ ਇਕ ਦਿਨ ਲਈ ਬਾਲਟਾਲ ਮਾਰਗ ਅਤੇ 2 ਦਿਨ ਲਈ ਪਹਿਲਗਾਮ ਮਾਰਗ ਤੋਂ ਯਾਤਰਾ ਰੋਕੀ ਗਈ ਹੈ। ਹਜ਼ਾਰਾਂ ਸ਼ਰਧਾਲੂ ਰਸਤੇ ‘ਚ ਫਸੇ ਹੋਏ ਹਨ, ਜੋ ਸ਼ਰਧਾਲੂ ਸਵੇਰੇ ਬਾਲਟਾਲ ਤੋਂ ਦਰਸ਼ਨ ਲਈ ਨਿਕਲ ਚੁਕੇ ਸਨ ਉਹ ਰਸਤੇ ‘ਚ ਹੀ ਰੁਕ ਗਏ ਹਨ।

CM ਮਾਨ ਦੇ ਬਿਆਨ ਨੇ ਠਾਲਤੀ ਹਨੇਰੀ, ਅਦਾਲਤਾਂ ਦੇ ਗੇੜੇ ਮਾਰਨਗੇ ਹੁਣ ਲੀਡਰ | D5 Channel Punjabi

ਉੱਥੇ ਹੀ ਹੈਲੀਕਾਪਟਰ ਸੇਵਾ ਵੀ ਪ੍ਰਭਾਵਿਤ ਹੋਈ ਹੈ। ਦਰਅਸਲ ਜ਼ਮੀਨ ਖਿਸਕਣ ਦੇ ਖ਼ਦਸ਼ੇ ਕਾਰਨ ਪ੍ਰਸ਼ਾਸਨ ਨੇ ਬਾਲਟਾਲ ਅਤੇ ਪਹਿਲਗਾਮ ਮਾਰਗਾਂ ਤੋਂ ਅੱਜ ਸਵੇਰੇ ਰਵਾਨਾ ਹੋਣ ਵਾਲੀ ਯਾਤਰਾ ਮੁਲਤਵੀ ਕਰ ਦਿੱਤੀ ਹੈ। ਦੂਜੇ ਪਾਸੇ ਯਾਤਰੀਆਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਕਾਫ਼ੀ ਗਰਮੀ ਪੈ ਰਹੀ ਸੀ। ਗੁਫ਼ਾ ‘ਤੇ ਜਾਣ ਵਾਲੇ ਰਸਤੇ ‘ਚ ਕਾਫ਼ੀ ਧੂੜ ਵੀ ਉੱਡ ਰਹੀ ਸੀ। ਉੱਥੇ ਹੀ ਸਵੇਰੇ ਮੀਂਹ ਪੈਣ ਨਾਲ ਸਰਦੀ ਪੈ ਗਈ ਹੈ ਅਤੇ ਯਾਤਰੀਆਂ ਨੇ ਗਰਮ ਕੱਪੜੇ ਕੱਢ ਲਏ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button