ਊਧਵ ਠਾਕਰੇ ਨੇ ਫਲੋਰ ਟੈਸਟ ਤੋਂ ਪਹਿਲਾਂ ਮਹਾਰਾਸ਼ਟਰ ਦੇ CM ਅਹੁਦੇ ਤੋਂ ਦਿੱਤਾ ਅਸਤੀਫਾ
ਮੁੰਬਈ : ਸੁਪਰੀਮ ਕੋਰਟ ਦੇ ਝਟਕੇ ਤੋਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਹੁਦੇ ਤੋਂ ਊਧਵ ਠਾਕਰੇ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਹੈ। ਨਾਲ ਹੀ ਠਾਕਰੇ ਨੇ ਸਾਫ ਕੀਤਾ ਹੈ ਕਿ ਮੇਰੇ ਕੋਲ ਜੋ ਸ਼ਿਵਸੈਨਾ ਹੈ, ਉਹ ਕੋਈ ਖੋਹ ਨਹੀਂ ਸਕਦਾ। ਮੈਂ ਵਿਧਾਨ ਪ੍ਰੀਸ਼ਦ ਅਹੁਦੇ ਤੋਂ ਵੀ ਅਸਤੀਫਾ ਦੇ ਰਿਹਾ ਹਾਂ। ਉਨ੍ਹਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸੂਬੇ ਦੀ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਆਪਣੇ ਕਾਰਜਕਾਲ ਦੌਰਾਨ ਲਏ ਗਏ ਫੈਸਲਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਚੰਗੇ ਕੰਮਾਂ ਨੂੰ ਨਜ਼ਰ ਲੱਗੀ ਹੈ। ਅਸੀਂ ਸ਼ਹਿਰਾਂ ਦਾ ਨਾਂ ਬਦਲਣ ਦਾ ਫੈਸਲਾ ਲਿਆ।
ਆਹਮੋ-ਸਾਹਮਣੇ ਜੱਗੂ ਤੇ ਬਿਸ਼ਨੋਈ! ਮੂਸੇਵਾਲਾ ਕਤਲ ‘ਚ ਖੁਲਾਸਾ? D5 Channel Punjabi
ਊਧਵ ਠਾਕਰੇ ਨੇ ਇਸ ਦੌਰਾਨ ਸੋਨੀਆ ਗਾਂਧੀ ਅਤੇ ਸ਼ਰਦ ਪਵਾਰ ਦੀ ਤਾਰੀਫ਼ ਕੀਤੀ। ਊਧਵ ਠਾਕਰੇ ਨੇ ਕਿਹਾ ਕਿ ਨਿਆਂ ਦੇ ਦੇਵਤੇ ਨੇ ਫੈਸਲਾ ਕੀਤਾ ਹੈ ਕਿ ਫਲੋਰ ਟੈਸਟ ਲਈ ਕਿਹਾ ਹੈ। ਰਾਜਪਾਲ ਦਾ ਵੀ ਧੰਨਵਾਦ। ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਪਾਲਣਾ ਹੋਣਾ ਚਾਹੀਦਾ ਅਤੇ ਅਸੀਂ ਉਸ ਦਾ ਪਾਲਣ ਕਰਾਂਗੇ। ਸ਼ਿਵਸੈਨਾ ਮੁਖੀ ਨੇ ਬਾਗੀਆਂ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਤੁਹਾਡੇ ਸਾਹਮਣੇ ਆ ਕੇ ਗੱਲ ਕਰਨੀ ਸੀ। ਸੂਰਤ ਅਤੇ ਗੁਹਾਟੀ ਜਾ ਕੇ ਨਹੀਂ। ਜਿਸ ਨੂੰ ਸਾਰਾ ਕੁਝ ਦਿੱਤਾ ਉਹ ਨਾਰਾਜ਼ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.