Neeraj Chopra ਨੂੰ ਸੈਸ਼ਨ ਦੇ ਪਹਿਲੇ ਡਾਇਮੰਡ ਲੀਗ ਮੀਟ ‘ਚ ਮਿਲੇਗੀ ਸਖ਼ਤ ਚੁਣੌਤੀ
ਨਵੀਂ ਦਿੱਲੀ : ਓਲੰਪਿਕ ‘ਚ ਜੈਵਲਿਨ ਥ੍ਰੋਅ ਦੇ ਗੋਲਡ ਮੈਡਲਿਸਟ ਨੀਰਜ ਚੋਪੜਾ ਨੂੰ ਸਟਾਕਹੋਮ ‘ਚ 30 ਜੂਨ ਨੂੰ ਵੱਕਾਰੀ ਡਾਇਮੰਡ ਲੀਗ ਮੀਟ ‘ਚ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਇਸ ਟੂਰਨਾਮੈਂਟ ਨਾਲ ਉਨ੍ਹਾਂ ਨੂੰ ਅਗਲੇ ਮਹੀਨੇ ਅਮਰੀਕਾ ਦੇ ਯੂਜੀਨ ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਬਾਰੇ ਵੀ ਪਤਾ ਲੱਗੇਗਾ।
Budget 2022 : Budget Session ’ਤੇ ਤੋਹਫ਼ਾ, ਮਾਨ ਸਰਕਾਰ ਨੇ ਦਿੱਤੇ ਖੁੱਲੇ ਗੱਫ਼ੇ, ਸੰਗਰੂਰ ਚੋਣ ’ਚ ਹਾਰ ਦਾ ਅਸਰ
ਟੋਕੀਓ ਓਲੰਪਿਕ ਵਿਚ ਗੋਲਡ ਮੈਡਲ ਜਿੱਤਣ ਵਾਲੇ 24 ਸਾਲ ਦੇ ਨੀਰਜ ਨੇ ਇਸ ਸੈਸ਼ਨ ਵਿਚ ਚੰਗੀ ਸ਼ੁਰੂਆਤ ਕੀਤੀ। ਫਿਨਲੈਂਡ ‘ਚ ਕੁਓਰਟੇਨ ਖੇਡਾਂ ਵਿਚ 18 ਜੂਨ ਨੂੰ ਸੈਸ਼ਨ ਦੀ ਆਪਣੀ ਪਹਿਲੀ ਜਿੱਤ ਹਾਸਲ ਕਰਨ ਤੋਂ ਬਾਅਦ ਉਹ ਆਤਮਵਿਸ਼ਵਾਸ ਨਾਲ ਸਵੀਡਨ ਦੀ ਰਾਜਧਾਨੀ ਪੁੱਜਣਗੇ। ਇਸ ਮਹੀਨੇ ਉਨ੍ਹਾਂ ਨੇ ਗ੍ਰੇਨਾਡਾ ਦੇ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ ਨੂੰ ਦੋ ਵਾਰ ਹਰਾਇਆ ਹੈ।
ਬਜਟ ਸੈਸ਼ਨ ਦੌਰਾਨ ਆਈ ਵੱਡੀ ਖ਼ਬਰ! CM ਨੇ ਦਿੱਤੀ ਖੁਸ਼ਖਬਰੀ | D5 Channel Punjabi
ਇਸ ਭਾਰਤੀ ਸੁਪਰ ਸਟਾਰ ਨੇ 14 ਜੂਨ ਨੂੰ ਫਿਨਲੈਂਡ ਦੇ ਤੁਰਕੂ ਵਿਚ ਪਾਵੋ ਨੂਰਮੀ ਖੇਡਾਂ ਵਿਚ 89.30 ਮੀਟਰ ਦੇ ਰਾਸ਼ਟਰੀ ਰਿਕਾਰਡ ਥ੍ਰੋਅ ਨਾਲ ਸੈਸ਼ਨ ਦੀ ਆਪਣੀ ਪਹਿਲੀ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜਿੱਤਿਆ ਸੀ। ਸਟਾਕਹੋਮ ਵਿਚ ਪ੍ਰਤੀਯੋਗੀਆਂ ਦੀ ਸੂਚੀ ਵਿਚ ਪੀਟਰਸ ਦਾ ਨਾਂ ਹੈ ਪਰ ਦੋਹਾ ਡਾਇਮੰਡ ਲੀਗ ਵਿਚ 93.07 ਮੀਟਰ ਦੀ ਸ਼ਾਨਦਾਰ ਕੋਸ਼ਿਸ਼ ਨਾਲ ਸੈਸ਼ਨ ਦਾ ਸਰਬੋਤਮ ਪ੍ਰਦਰਸ਼ਨ ਕਰਨ ਵਾਲਾ ਇਹ ਖਿਡਾਰੀ ਲੈਅ ਵਿਚ ਨਹੀਂ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.