‘ਮਾਨ ਸਰਕਾਰ’ ਅੱਜ ਪੇਸ਼ ਕਰੇਗੀ ਪਹਿਲਾ ‘ਬਜਟ’
ਚੰਡੀਗੜ੍ਹ : ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅੱਜ ਆਪਣਾ ਪਹਿਲਾ ਬਜਟ ਪੇਸ਼ ਕੀਤਾ ਜਾਣਾ ਹੈ। ਇਸ ਲਈ ਸਭ ਦੀਆਂ ਨਜ਼ਰਾਂ ਇਸ ਬਜਟ ‘ਤੇ ਟਿਕੀਆਂ ਹੋਈਆਂ ਹਨ। ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵਿਧਾਨ ਸਭਾ ਸੈਸ਼ਨ ਦੌਰਾਨ 10 ਵਜੇ ਤੋਂ ਬਾਅਦ ਸਰਕਾਰ ਦਾ ਪਿਟਾਰਾ ਖੋਲ੍ਹਣਗੇ। ਇਸ ਬਜਟ ‘ਚ ਕੋਈ ਨਵਾਂ ਟੈਕਸ ਨਹੀਂ ਲਾਇਆ ਜਾਵੇਗਾ, ਇਸ ਬਾਰੇ ਖਜ਼ਾਨਾ ਮੰਤਰੀ ਪਹਿਲਾਂ ਹੀ ਸਥਿਤੀ ਸਾਫ਼ ਕਰ ਚੁੱਕੇ ਹਨ।
ਮੂਸੇਵਾਲਾ ਦਾ ਗੀਤ ਬੈਨ, ਮਾਪਿਆਂ ਦਾ ਵੱਡਾ ਬਿਆਨ! ਚੋਣ ‘ਚ ਹਾਰ ਤੋਂ ਬਾਅਦ ਮਾਨ ਦਾ ਐਕਸ਼ਨ | D5 Channel Punjabi
ਲੋਕਾਂ ਦੀ ਹਰ ਘਰ ਨੂੰ 300 ਯੂਨਿਟ ਮੁਫ਼ਤ ਬਿਜਲੀ ਅਤੇ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ ਪ੍ਰਤੀ ਮਹੀਨੇ 1000 ਰੁਪਏ ਦੇਣ ਨੂੰ ਲੈ ਕੇ ਵੀ ਬਜਟ ‘ਤੇ ਨਜ਼ਰ ਰਹੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦਾ ਬਜਟ ਪੇਪਰਲੈੱਸ ਹੋਵੇਗਾ। ਖ਼ੁਦ ਮੁੱਖ ਮੰਤਰੀ ਇਸ ਦਾ ਐਲਾਨ ਕਰ ਚੁੱਕੇ ਹਨ। ਜਨਤਾ ਸਰਕਾਰ ਵੱਲ ਟਿਕਟਿਕੀ ਲਗਾ ਕੇ ਦੇਖ ਰਹੀ ਹੈ ਕਿ ਉਹ ਹੁਣ ਸਰਕਾਰ ਨੂੰ ਕਿਵੇਂ ਚਲਾਉਂਦੀ ਹੈ ਅਤੇ ਸੂਬੇ ਦੀ ਕਾਇਆ-ਕਲਪ ਕਰਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.