Afghanistan Flood: ਅਫਗਾਨਿਸਤਾਨ ‘ਚ ਹੜ੍ਹ ਨਾਲ ਹੋਈ 400 ਲੋਕਾਂ ਦੀ ਮੌਤ
ਕਾਬੁਲ, ਆਈਏਐਸ: ਅਫਗਾਨਿਸਤਾਨ ‘ਚ ਲਗਾਤਾਰ ਹੋ ਰਹੀ ਕੁਦਰਤੀ ਤਬਾਹੀ ਨੇ ਆਮ ਜਨਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।ਪਹਿਲਾ ਭੂਚਾਲ ਤੇ ਹੁਣ ਹੜ੍ਹ ਨੇ ਲਗਭਗ 400 ਲੋਕਾਂ ਦੀ ਜਾਣ ਲੈ ਲਈ ਹੈ।ਅਫਗਾਨਿਸਤਾਨ ਵਿਚ ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੇਸ਼ ਦੇ ਕਈ ਇਲਾਕੇ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਦੇਸ਼ ਵਿੱਚ ਕੁਨਾਰ, ਨੰਗਰਹਾਰ, ਨੂਰਿਸਤਾਨ, ਲਘਮਾਨ, ਪੰਜਸ਼ੀਰ, ਪਰਵਾਨ, ਕਾਬੁਲ, ਕਪੀਸਾ, ਮੈਦਾਨ, ਵਾਰਦਕ, ਬਾਮਿਯਾਨ, ਗਜ਼ਨੀ, ਲੋਗਰ, ਸਮੰਗਾਨ, ਸਰ-ਏ-ਪੁਲ, ਤਖਾਰ, ਪਕਤੀਆ, ਖੋਸਤ, ਕਪੀਸਾ, ਮੈਦਾਨ ਵਾਰਦਕ, ਬਾਮੀਆਂ, ਗਜ਼ਨੀ , ਲੋਗਰ , ਸਮਾਗਨ ਖੇਤਰ ਪ੍ਰਭਾਵਿਤ ਹੈ।
CM ਮਾਨ ਨੇ ਪਲਟੀ ਸਾਰੀ ਗੇਮ | D5 Channel Punjabi
ਕੁਦਰਤੀ ਆਫ਼ਤ ਪ੍ਰਬੰਧਨ ਵਿਭਾਗ ਦੀ ਨਿਗਰਾਨੀ ਕਰਨ ਵਾਲੇ ਉਪ ਮੰਤਰੀ ਮੌਲਵੀ ਸ਼ਰਫੂਦੀਨ ਮੁਸਲਿਮ ਨੇ ਕਿਹਾ, ‘ਇਸ ਸਮੇਂ ਦੌਰਾਨ ਬਚਾਏ ਗਏ ਲੋਕਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਜਿਨ੍ਹਾਂ ਦੇ ਘਰ ਇਸ ਹੜ੍ਹ ਦੇ ਪਾਣੀ ਵਿੱਚ ਢਹਿ ਗਏ ਹਨ, ਉਨ੍ਹਾਂ ਨੂੰ ਟੈਂਟਾਂ ਵਿੱਚ ਲਿਜਾਇਆ ਗਿਆ ਹੈ। 2022 ਵਿੱਚ ਅਫਗਾਨਿਸਤਾਨ ਵਿੱਚ ਕੁਦਰਤੀ ਆਫ਼ਤ ਕਾਰਨ 30 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.