ਬਾਦਲ, ਭਾਜਪਾ ਅਤੇ ਕੈਪਟਨ ਦਾ ਗਠਜੋੜ ਮੰਗਲ ਗ੍ਰਹਿ ‘ਤੇ ਸਰਕਾਰ ਬਣਾ ਸਕੇਗਾ, ਪੰਜਾਬ ਦੀ ਪਵਿੱਤਰ ਧਰਤੀ ‘ਤੇ ਨਹੀਂ: ਹਰਪਾਲ ਸਿੰਘ ਚੀਮਾ
ਕਿਸਾਨੀ ਸੰਘਰਸ਼ ਦੇ ਡਰ ਕਾਰਨ ਬਾਦਲਾਂ ਨੇ ਭਾਜਪਾ ਨਾਲੋਂ ਨਾਤਾ ਤੋੜਨ ਦਾ ਕੀਤੇ ਡਰਾਮੇ ਤੋਂ ਮਜੀਠੀਆ ਨੇ ਚੁੱਕਿਆ ਪਰਦਾ
ਚੰਡੀਗੜ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ‘ਤੇ ਪੰਜਾਬ ਅਤੇ ਪੰਜਾਬੀਆਂ ਨੂੰ ਧੋਖ਼ਾ ਦੇਣ ਦਾ ਦੋਸ਼ ਲਾਇਆ ਹੈ। ਚੀਮਾ ਨੇ ਕਿਹਾ ਕਿ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਚਿਹਰਾ ਪੰਜਾਬ ਵਾਸੀਆਂ ਅੱਗੇ ਇਹ ਕਹਿ ਕੇ ਨੰਗਾ ਕਰ ਦਿੱਤਾ ਹੈ ਕਿ ਪੰਜਾਬ ‘ਚ ਸਰਕਾਰ ਬਣਾਉਣ ਲਈ ਅਕਾਲੀ ਦਲ ਬਾਦਲ ਮੁੱੜ ਤੋਂ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰੇਗਾ। ਚੀਮਾ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਬਾਦਲ, ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਗਠਜੋੜ ਦੀ ਸਾਂਝੀ ਸਰਕਾਰ ਮੰਗਲ ਗ੍ਰਹਿ ‘ਤੇ ਹੀ ਬਣੇਗੀ, ਕਿਉਂਕਿ ਪੰਜਾਬ ਦੇ ਵੋਟਰਾਂ ਨੇ ਅਕਾਲੀ ਦਲ ਬਾਦਲ, ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਸਮੇਤ ਕਾਂਗਰਸ ਨੂੰ ਮੁੱਢ ਤੋਂ ਹੀ ਨਿਕਾਰ ਦਿੱਤਾ ਹੈ।
10 ਸਾਲ ਪੁਰਾਣੀਆਂ ਗੱਡੀਆਂ ਹੋਈਆਂ ਬੰਦ, ਸਰਕਾਰ ਨੇ ਸੁਣਾਇਆ ਫੈਸਲਾ, ਲੋਕਾਂ ਨੂੰ ਵੱਡਾ ਝਟਕਾ| D5 Channel Punjabi
ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵੋਟਾਂ ਵਾਲੇ ਦਿਨ ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਸਰਕਾਰ ਬਣਾਉਣ ਲਈ ਅਕਾਲੀ ਦਲ ਬਾਦਲ ਅਤੇ ਭਾਜਪਾ ਵਿਚਕਾਰ ਗੱਠਜੋੜ ਹੋਣ ਦੇ ਕੀਤੇ ਦਾਅਵੇ ਤੋਂ ਸਿੱਧ ਹੋ ਗਿਆ ਕਿ ਕਿਸਾਨਾਂ, ਮਜ਼ਦੂਰਾਂ ਅਤੇ ਆਮ ਪੰਜਾਬੀਆਂ ਦੀ ਵੋਟਾਂ ਲੈਣ ਲਈ ਹੀ ਅਕਾਲੀ ਦਲ ਬਾਦਲ ਭਾਜਪਾ ਤੋਂ ਵੱਖ ਹੋਇਆ ਸੀ, ਜਦੋਂ ਸੱਚ ਇਹ ਹੈ ਕਿ ਅਕਾਲੀ ਦਲ ਬਾਦਲ ਅਤੇ ਭਾਜਪਾ ਇੱਕੋ ਥੱਲੀ ਦੇ ਚੱਟੇ- ਵੱਟੇ ਹਨ।
BIG News : Election ਤੋਂ ਬਾਅਦ ਲੀਡਰਾਂ ਦੀ ਟਿੰਬਰੀ ਟਾਇਟ, Ashwani Sekhri ’ਤੇ FIR ਦਰਜ | D5 Channel Punjabi
ਅਕਾਲੀ ਦਲ ਦਾ ਭਾਜਪਾ ਨਾਲ ਅੰਦਰੂਨੀ ਤੌਰ ‘ਤੇ ਰਾਜਸੀ ਗੱਠਜੋੜ ਅੱਜ ਵੀ ਕਾਇਮ ਹੈ, ਪਰ ਪੰਜਾਬ ਵਾਸੀਆਂ ਨੂੰ ਧੋਖ਼ਾ ਦੇਣ ਲਈ ਅਕਾਲੀ ਦਲ ਬਾਦਲ ਨੇ ਭਾਜਪਾ ਨਾਲੋਂ ਅਲੱਗ ਹੋਣ ਦਾ ਕੇਵਲ ਡਰਾਮਾ ਕੀਤਾ ਸੀ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਆਂ ਨੂੰ ਧੋਖ਼ਾ ਦਿੱਤਾ ਹੈ। ਉਨਾਂ ਕਿਹਾ ਕਿ ਮਜੀਠੀਆ ਦੇ ਬਿਆਨ ਤੋਂ ਪਤਾ ਚੱਲਦਾ ਹੈ ਕਿ ਅਕਾਲੀ ਦਲ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਨੇ ਲੋਕ ਦਿਖਾਵੇ ਲਈ ਵੱਖੋਂ- ਵੱਖ ਚੋਣਾ ਲੜੀਆਂ ਹਨ, ਜਦੋਂ ਕਿ ਅੰਦਰੂਨੀ ਤੌਰ ‘ਤੇ ਅਕਾਲੀ ਦਲ ਬਾਦਲ ਅਤੇ ਭਾਜਪਾ ਇੱਕਮਿੱਕ ਸਨ।
Naib Tehsildar (EP.10) : ਨਹੀਂ ਹੋਵੇਗੀ ਜ਼ਮੀਨ ਜਾਇਦਾਦ ਦੀ ਕੁਰਕੀ, ਵਿਦੇਸ਼ ’ਚ ਬੈਠੇ ਲੋਕਾਂ ਲਈ ਰਾਹਤ
ਉਨਾਂ ਕਿਹਾ ਕਿ ਅਕਾਲੀ ਦਲ ਬਾਦਲ ਨੇ ਕਿਸਾਨ ਵਿਰੋਧੀ ਕਾਲੇ ਖੇਤੀਬਾੜੀ ਕਾਨੂੰਨਾਂ ਦਾ ਕੇਂਦਰ ਸਰਕਾਰ ‘ਚ ਰਹਿ ਕੇ ਸਮਰਥਨ ਕੀਤਾ ਸੀ ਅਤੇ ਬਾਹਰ ਅਖਬਾਰਾਂ ਰਾਹੀਂ ਇਨਾਂ ਕਾਲੇ ਕਾਨੂੰਨਾਂ ਦੀ ਪੈਰਵੀ ਕੀਤੀ ਸੀ, ਪਰ ਕਿਸਾਨੀ ਸੰਘਰਸ਼ ਦੇ ਡਰ ਕਾਰਨ ਬਾਦਲਾਂ ਨੇ ਭਾਜਪਾ ਨਾਲੋਂ ਨਾਤਾ ਤੋੜਨ ਦਾ ਜੋ ਡਰਾਮਾ ਕੀਤਾ ਸੀ, ਉਸ ਡਰਾਮੇ ਤੋਂ ਮਜੀਠੀਆ ਨੇ ਪਰਦਾ ਹਟਾ ਦਿੱਤਾ ਹੈ। ਚੀਮਾ ਨੇ ਕਿਹਾ ਕਿ ਅਕਾਲੀ- ਭਾਜਪਾ ਦੇ ਅੰਦਰੂਨੀ ਗਠਜੋੜ ਕਾਰਨ ਹੀ ਕੇਂਦਰ ਸਰਕਾਰ ਦੀਆਂ ਇਨਫੋਰਮੈਂਟ ਡਾਇਰੈਕੋਰੇਟ (ਈ.ਡੀ) ਜਿਹੀਆਂ ਏਜੰਸੀਆਂ ਨੇ ਬਿਕਰਮ ਮਜੀਠੀਆ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ, ਜਦੋਂ ਕਿ ਮਜੀਠੀਆ ਖਿਲਾਫ਼ ਵੱਖ- ਵੱਖ ਮਾਮਲਿਆਂ ਵਿੱਚ ਪਰਚੇ ਦਰਜ ਹੋ ਚੁੱਕੇ ਹਨ।
ਆਪਸ ‘ਚ ਉਲਝੇ Akali-Congress, ਕਾਂਗਰਸੀਆਂ ‘ਤੇ ਪੁਲਿਸ ਦੀ ਕਾਰਵਾਈ, ‘AAP’ ਨਾਲ ਪੰਗਾ ਲੈਣਾ ਪੈ ਗਿਆ ਮਹਿੰਗਾ!
ਭਾਜਪਾ ਦੇ ਸਮਰਥਨ ਕਾਰਨ ਹੀ ਅਕਾਲੀ ਆਗੂ ਅੱਜ ਵੀ ਮਾਫੀਆ ਰਾਜ ਚਲਾ ਰਹੇ ਹਨ। ਡਰੱਗ ਮਾਫੀਆ, ਰੇਤ ਮਾਫੀਆ, ਟਰਾਂਸਪੋਰਟ ਮਾਫੀਆ ਅਤੇ ਕੇਬਲ ਮਾਫੀਆ ਜਿਉਂ ਦਾ ਤਿਉਂ ਲੋਕਾਂ ਨੂੰ ਲੁੱਟ ਰਿਹਾ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸੱਤਾ ਬਦਲੀ ਲਈ ਵੋਟਾਂ ਪਾਈਆਂ ਹਨ, ਜਿਸ ਤੋਂ ਸਾਫ਼ ਸੰਦੇਸ਼ ਆ ਗਿਆ ਕਿ ਇਸ ਵਾਰ ਪੰਜਾਬ ‘ਚ ਸੱਤਾ ਪਰਿਵਰਤਨ ਹੋਵੇਗਾ। ਇਸ ਲਈ ਅਕਾਲੀ ਦਲ ਬਾਦਲ, ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਗਠਜੋੜ ਮੰਗਲ ਗ੍ਰਹਿ ‘ਤੇ ਸਰਕਾਰ ਬਣਾ ਸਕੇਗਾ, ਪੰਜਾਬ ਦੀ ਪਵਿੱਤਰ ਧਰਤੀ ‘ਤੇ ਨਹੀਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.