Breaking NewsD5 specialNewsPunjabTop News

‘ਭਾਜਪਾ ਨੇ ਸਾਕਾ ਨੀਲਾ ਤਾਰਾ ਦੀ ਹਮਾਇਤ ਕੀਤੀ ਸੀ’

ਅੰਮ੍ਰਿਤਸਰ : ਜਦੋਂ ਵੀ ਚੋਣਾਂ ਹੁੰਦੀਆਂ ਹਨ ਤਾਂ ਭਾਜਪਾ ਵੱਲੋਂ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਉਪਰ ਹੱਲਾ ਬੋਲਦਿਆਂ ਦੋਸ਼ ਲਾਇਆ ਜਾਂਦਾ ਹੈ ਕਿ ਕਾਂਗਰਸ ਪਾਰਟੀ ਦੇ ਬੇਦੋਸ਼ਿਆਂ ਦੇ ਖੁਨ ਨਾਲ ਹੱਥ ਰੰਗੇ ਹੋਏ ਹਨ। ਅੱਜ ਕੱਲ੍ਹ ਪੰਜਾਬ ਦੇ ਚੋਣ ਪ੍ਰਚਾਰ ਸਮੇਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਿੱਖਾਂ ਨੂੰ 1984 ਦਾ ਕਤਲੇਆਮ ਯਾਦ ਕਰਵਾਇਆ ਜਾਂਦਾ ਹੈ। ਜਦ ਕਿ ਅਸਲੀਅਤ ਇਹ ਹੈ ਕਿ ਮੋਦੀ ਦੇ ਹੱਥ 2002 ਵਿੱਚ ਗੋਦਰਾ ਕਾਂਡ ਮਗਰੋਂ ਹਜ਼ਾਰਾਂ ਮੁਸਲਮਾਨਾਂ ਦੇ ਕਤਲੇਆਮ ਨਾਲ ਰੰਗੇ ਹੋਏ ਹਨ। ਉਹ ਆਪਣੀ ਗੱਲ ਨਹੀਂ ਕਰਦੇ ਕਿ ਜਦ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਬਾਬਰੀ ਮਸਜਦ ਢਾਹੇ ਜਾਣ ਪਿੱਛੋਂ ਇਸ ਦੇ ਪ੍ਰਤੀਕਰਮ ਵਜੋਂ ਗੋਦਰਾ ਕਾਂਡ ਹੋਇਆ ਤੇ ਇਸ ਦਾ ਬਦਲਾ ਲੈਣ ਲਈ ਹਜ਼ਾਰਾਂ ਮੁਸਲਮਾਨਾਂ ਦਾ ਕਤਲ ਕੀਤਾ ਗਿਆ ਤੇ ਜਿਵੇਂ ਸਿੱਖਾਂ ਨੂੰ 1984 ਵਿੱਚ ਹੋਏ ਕਤਲੇਆਮ ਦਾ ਇਨਸਾਫ਼ ਨਹੀਂ ਮਿਲਿਆ ਉਸੇ ਤਰ੍ਹਾਂ ਗੁਜਰਾਤ ਦੇ ਮੁਸਲਮਾਨਾਂ ਨੂੰ ਵੀ ਅਜੇ ਤੀਕ ਇਨਸਾਫ਼ ਨਹੀਂ ਮਿਲਿਆ।

Khabran Da Sira : CM ਚੰਨੀ ‘ਤੇ ਮਾਮਲਾ ਦਰਜ, ਦੀਪ ਸਿੱਧੂ ਮਾਮਲੇ ‘ਚ ਨਵਾਂ ਮੋੜ, ਢੱਡਰੀਆਂ ਵਾਲਾ ਦਾ ਬਿਆਨ

ਜਿੱਥੋਂ ਤੀਕ ਸਾਕਾ ਨੀਲਾ ਤਾਰਾ ਦਾ ਸੰਬੰਧ ਹੈ, ਇਸ ਵਿੱਚ ਭਾਜਪਾ ਵੀ ਸ਼ਾਮਲ ਸੀ। ਅਪ੍ਰੈਲ 2008 ਵਿੱਚ ਭਾਜਪਾ ਆਗੂ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਅੰਗ਼ਰੇਜੀ ਵਿਚ ਜੀਵਨੀ ‘ਮਾਈ ਲਾਇਫ, ਮਾਈ ਕਾਂਨਟਰੀ’ ਲਿਖੀ ਹੈ , ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਉਨ੍ਹਾਂ ਸ੍ਰੀਮਤੀ ਇੰਦਰਾ ਵੱਲੋਂ ਸਾਕਾ ਨੀਲਾ ਤਾਰਾ ਦੀ ਹਮਾਇਤ ਦਾ ਐਲਾਨ ਕੀਤਾ ਸੀ। ਉਨ੍ਹਾਂ ਇਹ ਵੀ ਲਿਖਿਆ ਕਿ ਇਹੋ ਹੀ ਨਹੀਂ, ਬਹੁਤ ਸਾਰੇ ਬੀ ਜੇ ਪੀ ਆਗੂ 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਸ਼ਾਮਲ ਸਨ।

ਸਵੇਰੇ ਹੀ ਉਗਰਾਹਾਂ ਨੇ ਕੀਤਾ ਵੱਡਾ ਐਲਾਨ, ਚੋਣਾਂ ਤੋਂ ਪਹਿਲਾਂ ਸਰਕਾਰਾਂ ਨੂੰ ਝਟਕਾ, ਰਾਜੇਵਾਲ ਵੀ ਹੈਰਾਨ!

ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਪੰਜਾਬੀ ਕਾਲਮਨਵੀਸ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਦੱਸਿਆ 11 ਫਰਵਰੀ 2014 ਨੂੰ ਡੇਲੀ ਮੇਲ ਆਨ ਲਾਇਨ ਅਖ਼ਬਾਰ ਵਿੱਚ ਛੱਪੀ ਖ਼ਬਰ ਵਿੱਚ ਅੱਗੇ ਕਿਹਾ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ੍ਰੀ ਰਵੀਇੰਦਰ ਸਿੰਘ ਨੂੰ ਇਨ੍ਹਾਂ ਲੀਡਰਾਂ ਦਾ ਪਤਾ ਹੈ ਕਿਉਂਕਿ ਉਨ੍ਹਾਂ ਦੋਵਾਂ ਨੇ ਸਿੱਖ ਕਤਲੇਆਮ ਦੇ ਇਲਾਕਿਆਂ ਦਾ ਦੌਰਾ ਕੀਤਾ ਸੀ। ਉਨ੍ਹਾਂ ਦੀ ਇਹ ਵੀ ਮੰਗ ਹੈ ਕਿ ਇਸ ਅਪਰੇਸ਼ਨ ਨਾਲ ਸਾਰੇ ਕਾਗਜ਼ਾਤ ਜਨਤਕ ਕੀਤੇ ਜਾਣ ਤਾਂ ਜੋ ਦੋਸ਼ੀਆਂ ਦਾ ਲੋਕਾਂ ਨੂੰ ਪਤਾ ਲੱਗ ਸਕੇ। ਕੈਪਟਨ ਸਾਹਿਬ ਨੇ ਬਾਦਲ ਸਾਹਿਬ ‘ਤੇ ਵੀ ਆਪਣਾ ਗੁੱਸਾ ਕੱਢਿਆ ਕਿ ਉਹ ਸਪੱਸ਼ਟ ਕਰਨ ਕਿ ਕੀ ਉਹ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਉਸ ਸਮੇਂ ਗ੍ਰਹਿ ਮੰਤਰੀ ਨੂੰ ਦਿੱਲੀ ਵਿੱਚ ਮਿਲੇ ਸਨ।

ਪ੍ਰਕਾਸ਼ ਸਿੰਘ ਬਾਦਲ ਨੇ ਭਖਾਈ ਸਿਆਸਤ, ਦੀਪ ਸਿੱਧੂ ਮਾਮਲਾ, ਖੁੱਲ੍ਹੇ ਵੱਡੇ ਭੇਤ ਕਿਸਾਨਾਂ ਦਾ ਐਲਾਨ, ਸੱਦੀ ਮੀਟਿੰਗ

8 ਅਪ੍ਰੈਲ 2008 ਦੀ ਹਿੰਦੁਸਤਾਨ ਟਾਇਮਜ਼ ਵਿੱਚ ਪ੍ਰਕਾਸ਼ਿਤ ਖ਼ਬਰ ਵਿੱਚ ਸ. ਸੁਖਦੇਵ ਸਿੰਘ ਢੀਂਡਸਾ ਦਾ ਬਿਆਨ ਆਇਆ ਹੈ ਜੋ ਕਿ ਉਸ ਸਮੇਂ ਐਨ ਡੀ ਏ ਵਿੱਚ ਸ਼ਾਮਿਲ ਸਨ, ਜਿਸ ਵਿੱਚ ਕਿਹਾ ਗਿਆ ਹੈ ਕਿ ਇਸ ਸਾਕੇ ਨੂੰ ਟਾਲਿਆ ਜਾ ਸਕਦਾ ਸੀ। ਉਨ੍ਹਾਂ ਅਨੁਸਾਰ ਸਿੱਖ ਇਤਿਹਾਸ ਵਿੱਚ 1984 ਵਿੱਚ ਸਿੱਖਾਂ ਨਾਲ ਜੋ ਬੇਇਨਸਾਫੀ ਹੋਈ ਹੈ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦਾ ਕਹਿਣਾ ਹੈ ਕਿ ਅਡਵਾਨੀ ਨੂੰ ਇਹ ਆਪਣੀ ਪੁਸਤਕ ਵਿੱਚ ਨਹੀਂ ਸੀ ਲਿਖਣਾ ਚਾਹੀਦਾ ਸੀ। ਇਹ ਸਾਨੂੰ ਪਸੰਦ ਨਹੀਂ।ਇਸ ਤੋਂ ਸਾਡੇ ਲੀਡਰਾਂ ਦੀ ਸੌੜੀ ਸੋਚ ਦਾ ਪਤਾ ਲੱਗਦਾ ਹੈ ਕਿ ਉਹ ਵੋਟਾਂ ਦੀ ਰਾਜਨੀਤੀ ਦਾ ਸ਼ਿਕਾਰ ਹਨ ਤੇ ਉਨ੍ਹਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦੀ ਕੋਈ ਚਿੰਤਾ ਨਹੀਂ।ਇਗ਼ਲੈਂਡ ਵਿਚ 30 ਸਾਲ ਬਾਦ ਸਾਰੇ ਗੁਪਤ ਪੇਪਰ ਜਨਤਕ ਕੀਤੇ ਜਾਂਦੇ ਹਨ ਪਰ ਭਾਰਤ ਵਿਚ ਅਜਿਹਾ ਨਹੀਂ, ਤੇ ਇਹ ਕਿਸੇ ਵੀ ਪਾਰਟੀ ਦੇ ਚੋਣ ਏਜੰਡੇ ਵਿਚ ਨਹੀਂ।ਜੇ ਅਜਿਹਾ ਹੋ ਜਾਂਦਾ ਹੈ ਤਾਂ ਬਹੁਤ ਸਾਰੇ ਰਾਜ ਖ਼ੁੱਲ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button