ਆਖਿਰ ਮਹਾਨ ਸਿੱਖ ਯੋਧਾ Hari Singh Nalwa ਤੋਂ ਕਿਸ ਜਨਮ ਦਾ ਬਦਲਾ ਲੈ ਰਿਹੈ Pakistan ?
ਇਸਲਾਮਾਬਾਦ : ਸੋਸ਼ਲ ਮੀਡੀਆ ‘ਤੇ ਪਾਕਿਸਤਾਨ (Pakistan) ਦੀ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਖੈਬਰ ਪਖਤੂਨਖਵਾ ਸੂਬੇ ਸਥਿਤ ਹਰੀਪੁਰ ਜ਼ਿਲ੍ਹੇ ਦੀ ਹੈ, ਜਿੱਥੇ ਰਾਤ ਦੇ ਹਨ੍ਹੇਰੇ ‘ਚ ਹਰੀਪੁਰ ਚੌਂਕ ‘ਤੇ ਸਥਾਪਿਤ ਹਰੀ ਸਿੰਘ ਨਲਵਾ (Hari Singh Nalwa) ਦੀ ਮੂਰਤੀ ਨੂੰ ਤੋੜਿਆ ਗਿਆ ਹੈ। ਅੱਠ ਫੁੱਟ ਲੰਬੇ ਧਾਤ ਦੇ ਬੁੱਤ ਦਾ ਨਿਰਮਾਣ ਸਤੰਬਰ 2017 ਵਿੱਚ ਕੀਤਾ ਗਿਆ ਸੀ। ਇਹ ਸ਼ਹਿਰ ਦੀ ਸੁੰਦਰਤਾ ਯੋਜਨਾ ਦੇ ਰੂਪ ‘ਚ ਮੌਜੂਦ ਸੀ। ਰਿਪੋਰਟਾਂ ਅਨੁਸਾਰ ਇਸ ਬੁੱਤ ਦਾ ਨਿਰਮਾਣ ਲਗਭਗ 25 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਸੀ।
Punjab Election : ਚੋਣਾਂ ਤੋਂ ਪਹਿਲਾਂ ‘Ram Rahim’ ਆਉ ਬਾਹਰ? ਸਿਆਸਤ ਚ ਹੋਊ ਵੱਡਾ ਧਮਾਕਾ! | D5 Channel Punjabi
ਇਸਲਾਮ ਦੇ ਪਹਿਲੇ ਖਲੀਫਾ ਹਜਰਤ ਅਬਦੁਲ ਬਕਰ (ਆਰਏ) ਦੇ ਨਾਮ ਤੇ ਚੌਰਾਹੇ ਤੇ ਧਾਰਮਿਕ ਦਲਾਂ ਦੁਆਰਾ ਇਸ ਦੀ ਸਥਾਪਨਾ ਤੇ ਇਤਰਾਜ਼ ਜਤਾਏ ਜਾਣ ਦੇ ਬਾਅਦ ਸਮਾਰਕ ਨੂੰ ਹਟਾ ਦਿੱਤਾ ਗਿਆ। ਸਥਾਨਕ ਪ੍ਰਸ਼ਾਸਨ ਵੱਲੋਂ ਹਰੀ ਸਿੰਘ ਨਲਵਾ ਦਾ ਬੁੱਤ ਢਾਹੇ ਜਾਣ ਦੀ ਖ਼ਬਰ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਤਮਕ ਅਤੇ ਧਾਰਮਿਕ ਕਦਰਾਂ – ਕੀਮਤਾਂ ਨੂੰ ਸੱਟ ਪਹੁੰਚਾਈ ਹੈ। ਬੁੱਤ ਢਾਹੇ ਜਾਣ ਤੋਂ ਗੁੱਸੇ ਵਿਚ ਆਏ ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਬੁੱਤ ਸਥਾਪਿਤ ਕਰਦੇ ਸਮੇਂ ਬਹੁਤ ਲੰਬੇ – ਚੌੜੇ ਦਾਅਵੇ ਕੀਤੇ ਗਏ ਸਨ ਕਿ ਧਾਰਮਿਕ ਟੂਰਿਜ਼ਮ ਅਤੇ ਸਹਿਣਸ਼ੀਲਤਾ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ ਪਰ ਹੁਣ ਪ੍ਰਸ਼ਾਸਨ ਦੁਆਰਾ ਬੁੱਤ ਨੂੰ ਤੋੜਨਾ ਸਮਝ ਤੋਂ ਬਾਹਰ ਹੈ।
BIG NEWS : Majithia ਨੇ ਵੰਗਾਰਿਆ Sidhu, ਮਾਰੀ ਬੜਕ ਹੁਣ ਹੋਣਗੇ ਸਿੱਧੇ ਟਾਕਰੇ | D5 Channel Punjabi
ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਪਾਕਿਸਤਾਨ ‘ਚ ਇਸ ਤਰ੍ਹਾਂ ਦੇ ਫ਼ੈਸਲੇ ਲੈਣ ਵਾਲੇ ਅਧਿਕਾਰੀ ਭੁੱਲ ਗਏ ਹਨ ਕਿ ਇਤਿਹਾਸ ਨੂੰ ਨਾ ਤਾਂ ਬਦਲਿਆ ਜਾ ਸਕਦਾ ਹੈ ਅਤੇ ਨਾ ਹੀ ਪਲਟਿਆ ਜਾ ਸਕਦਾ ਹੈ। ਪਾਕਿਸਤਾਨ ਜੋ ਸਿਖਾਂ ਦੀ ਸਮਾਨਤਾ ਅਤੇ ਸਮੂਹਿਕਤਾ ਨੂੰ ਵਧਾਵਾ ਦੇਣ ਲਈ ਵੱਡੇ ਕਦਮ ਚੁੱਕਦਾ ਰਿਹਾ ਹੈ, ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖਾਂ ਨੂੰ ਆਪਣੇ ਗੁਰੂਆਂ ਅਤੇ ਉਨ੍ਹਾਂ ਦੇ ਆਦੇਸ਼ਾਂ ਵਿੱਚ ਡੂੰਘੀ ਆਸਥਾ ਹੈ। ਇੱਥੇ ਦੱਸ ਦਈਏ ਕਿ ਹਰੀ ਸਿੰਘ ਨਲਵਾ ਸਿੱਖ ਖਾਲਸਾ ਸੈਨੇ ਦੇ ਕਮਾਂਡਰ – ਇਨ – ਚੀਫ ਸਨ। ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦੀ ਸਥਾਪਨਾ ਅਤੇ ਉਹਨਾਂ ਦੀਆਂ ਜਿੱਤਾਂ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ । ਉਨ੍ਹਾਂ ਨੇ ਘੱਟ ਤੋਂ ਘੱਟ 20 ਪਮੁੱਖ ਅਤੇ ਇਤਿਹਾਸਿਕ ਯੁੱਧਾਂ ਦੀ ਕਮਾਨ ਸਾਂਭੀ ਸੀ ਜਾਂ ਉਸ ਵਿਚ ਹਿੱਸਾ ਲਿਆ। ਇਨ੍ਹਾਂ ਵਿਚੋਂ ਸਭ ਤੋਂ ਮਹੱਤਵਪੂਰਨ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪੇਸ਼ਾਵਰ ਅਤੇ ਜਮਰੂਦ ਦੀ ਲੜਾਈ ਸੀ, ਜਿਸ ਵਿਚਹਰੀ ਸਿੰਘ ਨਲਵਾ ਨੇ ਕਮਾਨ ਸਾਂਭੀ ਅਤੇ ਜਿੱਤ ਹਾਸਲ ਕੀਤੀ ।
CM ਚੰਨੀ ਦਾ ਭਾਣਜਾ ਗ੍ਰਿਫ਼ਤਾਰ, ਮੈਂਬਰ ਪਾਰਲੀਮੈਂਟ ‘ਤੇ ਹਮਲਾ, ਘੇਰੀ ਗੱਡੀ! D5 Channel Punjabi
ਸਿੱਖ ਯੁੱਗ ਵਿੱਚ ਬਹੁਤ ਘੱਟ ਉਦਾਹਰਣ ਹਨ ਜਿੱਥੇ ਸਿੱਖ ਸ਼ਾਸਕਾਂ ਨੇ ਕੋਈ ਰਚਨਾ ਕੀਤੀ ਹੈ ਪਰ ਹਰੀ ਸਿੰਘ ਨਲਵਾ ਨੇ ਕਿਲੀਆਂ , ਗੁਰਦੁਆਰੀਆਂ, ਬਾਗਾਂ, ਹਵੇਲੀਆਂ ਅਤੇ ਸਰਾਏ ਸਮੇਤ ਘੱਟ ਤੋਂ ਘੱਟ 56 ਵੱਖ – ਵੱਖ ਭਵਨਾਂ ਦਾ ਨਿਰਮਾਣ ਕਰਾਇਆ ਸੀ। ਇਸ ਤਰ੍ਹਾਂ ਪਾਕਿਸਤਾਨ ਸਰਕਾਰ ਨੂੰ ਇਹ ਯਕੀਨੀ ਕਰਨ ਲਈ ਧਿਆਨ ਰੱਖਣਾ ਚਾਹੀਦਾ ਹੈ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਦਿਸ਼ਾ ਵਿਚ ਉਹਨਾਂ ਦਾ ਇਕ ਕਦਮ ਸਿੱਖਾਂ ਵਿਚ ਉਹਨਾਂ ਪ੍ਰਤੀ ਗੁੱਸੇ ਨੂੰ ਭੜਕਾ ਸਕਦਾ ਹੈ। ਖਾਸ ਕਰ ਕੇ ਜਦੋਂ ਉਹ ਰਾਸ਼ਟਰ ਵਿਚ ਘੱਟ ਗਿਣਤੀਆਂ ਹੈ। ਸਿੱਖ ਭਾਈਚਾਰੇ ਦੇ ਕਹਿਣੇ ਹੈ ਕਿ ਬੌਡੀ ਨੂੰ ਸੁਧਾਰ ਕਰਦੇ ਸਮੇਂ ਨਾਗਰਿਕਾਂ ਦੀਆਂ ਧਾਰਮਿਕ ਅਤੇ ਸੱਭਿਆਚਾਰਕ ਭਾਵਨਾਵਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.