Breaking NewsD5 specialIndiaNewsTop News

ਦਿੱਲੀ ਵਾਸੀਆਂ ਨੂੰ ਮਿਲੀ ਵੱਡੀ ਰਾਹਤ : ਹਟਾਇਆ ਗਿਆ Weekend Curfew

ਨਵੀਂ ਦਿੱਲੀ : ਰਾਜਧਾਨੀ ਦਿੱਲੀ ‘ਚ ਮਹਾਮਾਰੀ ਮਾਮਲਿਆਂ ‘ਚ ਗਿਰਾਵਟ ਤੋਂ ਬਾਅਦ ਹੁਣ ਵੀਕੈਂਡ ਕਰਫਿਊ ਅਤੇ ਬਾਜ਼ਾਰਾਂ ਦੇ ਆਡ-ਈਵਨ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਇਸ ਨਾਲ ਦਿੱਲੀ ਵਾਸੀਆਂ ਨੂੰ ਕੁਝ ਰਾਹਤ ਮਿਲੀ ਹੈ। ਵਿਆਹ ਪ੍ਰੋਗਰਾਮ ’ਚ ਵੀ ਛੋਟ ਦਿੱਤੀ ਜਾਵੇਗੀ।ਅੱਜ ਮਹਾਮਾਰੀ ਹਾਲਾਤ ‘ਤੇ ਦਿੱਲੀ ਡਿਜਾਸਟਰ ਮੈਨੇਜਮੈਂਟ ਅਥਾਰਿਟੀ ਦੀ ਅਹਿਮ ਬੈਠਕ ਹੋਈ, ਜਿਸ ’ਚ ਆਡ ਈਵਨ, ਵੀਕੈਂਡ ਕਰਫਿਊ ਖਤਮ ਕਰਨ ਦਾ ਫ਼ੈਸਲਾ ਲਿਆ ਗਿਆ। ਦਿੱਲੀ ’ਚ 50 ਫ਼ੀਸਦੀ ਸਮਰੱਥਾ ਨਾਲ ਸਿਨੇਮਾ ਹਾਲ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਵਿਆਹ ਪ੍ਰੋਗਰਾਮ ’ਚ 200 ਲੋਕਾਂ ਦੇ ਸ਼ਾਮਲ ਹੋਣ ਦੀ ਛੋਟ ਮਿਲੇਗੀ। ਹਾਲਾਂਕਿ ਵਿਦਿਅਕ ਅਦਾਰੇ ਅਤੇ ਸਕੂਲ ਬੰਦ ਰਹਿਣਗੇ ਅਤੇ ਨਾਈਟ ਕਰਫਿਊ ਜਾਰੀ ਰਹੇਗਾ।

ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਵੱਡਾ ਸਿਆਸੀ ਦਾਅ, CM ਚਿਹਰੇ ਦਾ ਹੋਇਆ ਐਲਾਨ? D5 Channel Punjabi

ਇਸ ਤੋਂ ਪਹਿਲਾਂ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਸਕੂਲ ਖੋਲ੍ਹਣ ਦੀ ਗੱਲ ਕੀਤੀ ਸੀ। ਫ਼ੈਸਲਾ ਡੀ.ਡੀ. ਐੱਮ.ਏ. ਦੀ ਮੀਟਿੰਗ ’ਚ ਹੋਵੇਗਾ। ਮਨੀਸ਼ ਸਿਸੋਦੀਆ ਨੇ ਕਿਹਾ ਸੀ ਕਿ ਆਨ ਲਾਈਨ ਸਿੱਖਿਆ ਕਦੀ ਵੀ ਆਫ ਲਾਈਨ ਸਿੱਖਿਆ ਦੀ ਜਗ੍ਹਾ ਨਹੀਂ ਲੈ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸਕੂਲਾਂ ਨੂੰ ਉਸ ਸਮੇਂ ਬੰਦ ਕਰ ਦਿੱਤਾ ਸੀ ਜਦੋਂ ਇਹ ਬੱਚਿਆਂ ਲਈ ਸੁਰੱਖਿਅਤ ਨਹੀਂ ਸਨ ਪਰ ਹੁਣ ਜ਼ਿਆਦਾ ਸਾਵਧਾਨੀ ਵਿਦਿਆਰਥੀਆਂ ਨੂੰ ਨੁਕਸਾਨ ਪਹੁੰਚਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button