EntertainmentBreaking NewsD5 specialNewsPunjabTop News

‘ਮਾਨਸਾ ਜ਼ਿਲ੍ਹੇ ‘ਚ ਸਿਹਤ ਸਹੂਲਤਾਂ ਤੇ ਸਿੱਖਿਆ ਦਾ ਮਿਆਰ ਹੋਵੇਗਾ ਉੱਚਾ’

ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕੁਝ ਸਮਾਂ ਪਹਿਲਾਂ ਕਾਂਗਰਸ ‘ਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੀ ਤਰੱਕੀ ਦੇ ਲਈ ਰਾਜਨੀਤਿਕ ਖੇਤਰ ਚੁਣਿਆ ਹੈ ਤਾਂ ਕਿ ਮਾਨਸਾ ਜ਼ਿਲ੍ਹੇ ‘ਚ ਸਿਹਤ ਸਹੂਲਤਾਂ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਿਆ ਜਾਵੇ ਤੇ ਮਾਨਸਾ ਤੋਂ ਪਛੜੇਪਨ ਦੇ ਦਾਗ਼ ਨੂੰ ਹਟਾਇਆ ਜਾਵੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਨਸਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ੁੱਭਦੀਪ ਸਿੰਘ ਸਿੱਧੂ ਮੂਸੇ ਵਾਲੇ ਨੇ ਕੀਤਾ।

Khabran Da Sira: ਮਜੀਠੀਆ ਨੇ ਖੇਡਿਆ ਨਵਾਂ ਦਾਅ, ਪਲਟੀ ਬਾਜ਼ੀ ! ਕਸੂਤੇ ਫਸੇ ਭਾਜਪਾਈ, 100 ਆਗੂਆਂ ਦੀ ਕੱਟੀ ਟਿਕਟ !

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਚੁਣਿਆ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿਚ ਮਾਨਸਾ ਜ਼ਿਲ੍ਹੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਤੇ ਸਿੱਖਿਆ ਦਾ ਮਿਆਰ ਉੱਚਾ ਚੁੱਕ ਸਕਣ ਅਤੇ ਸਾਡੇ ਜ਼ਿਲ੍ਹੇ ਦੇ ਨੌਜਵਾਨ ਨਾਨ ਮੈਡੀਕਲ ਵਰਗੀਆਂ ਡਿਗਰੀ ਹਾਸਲ ਕਰਨ ਦੇ ਲਈ ਕਿਸੇ ਬਾਹਰੀ ਜ਼ਿਲ੍ਹੇ ਵਿਚ ਨਾ ਜਾਣ। ਉਨ੍ਹਾਂ ਮੀਡੀਆ ਦੇ ਰਾਹੀਂ ਕਾਂਗਰਸ ਪਾਰਟੀ ਦੇ ਜੁਝਾਰੂ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਤੋਂ ਕਿਤੇ ਕੋਈ ਗਲਤੀ ਹੋਈ ਹੈ ਤਾਂ ਆਪਣਾ ਬੇਟਾ ਸਮਝ ਕੇ ਮੁਆਫ਼ ਕਰ ਦੇਣ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button