Breaking NewsD5 specialInternationalNewsTop News

ਪਾਕਿਸਤਾਨ ਦੀ ਮਦਦ ਲਈ ਵਿਸ਼ਵ ਬੈਂਕ ਨੇ ਆਪਣੇ ਹੱਥ ਵਧਾਏ

ਇਸਲਾਮਾਬਾਦ: ਪਾਕਿਸਤਾਨ ਦੀ ਆਰਥਿਕ ਹਾਲਤ ਠੀਕ ਹੋਣ ਦੀ ਜਗ੍ਹਾ ਵਿਗੜਦੀ ਨਜ਼ਰ ਆ ਰਹੀ ਹੈ। ਪਾਕਿਸਤਾਨ ਕੌਮਾਂਤਰੀ ਮੰਚਾਂ ਤੋਂ ਆਰਥਿਕ ਸਹਾਇਤਾ ਦੀ ਮੰਗ ਕਰ ਰਿਹਾ ਹੈ ਜਦਕਿ ਉਹ ਪਹਿਲਾਂ ਹੀ ਕਰੋੜਾਂ ਡਾਲਰ ਦੇ ਕਰਜ਼ੇ ’ਚ ਫਸਿਆ ਹੋਇਆ ਹੈ। ਦੱਸ ਦਈਏ ਕਿ ਪਾਕਿਸਤਾਨ ਵਿੱਚ ਆਰਥਿਕ ਹਾਲਤ ਸਹੀ ਨਾ ਹੋਣ ਕਾਰਨ ਬਿਜਲੀ ਪ੍ਰਣਾਲੀ ਅਤੇ ਊਰਜਾ ਦੇ ਹੋਰ ਸਰੋਤ ਠੱਪ ਹੋ ਗਏ ਹਨ। ਪਾਕਿਸਤਾਨ ਦੀ ਮਾੜੀ ਹਾਲਤ ਦੇ ਮੱਦੇਨਜ਼ਰ ਵਿਸ਼ਵ ਬੈਂਕ ਪਾਕਿ ਨੂੰ ਵਿੱਤੀ ਸਹਾਇਤਾ ਦੇਣ ਲਈ ਅੱਗੇ ਆਇਆ ਹੈ।

ਸੰਯੁਕਿਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਦਾ ਐਲਾਨ || D5 Channel Punjabi

ਮਿਲੀ ਜਾਣਕਾਰੀ ਮੁਤਾਬਿਕ ਵਿਸ਼ਵ ਬੈਂਕ ਪਾਕਿਸਤਾਨ ਨੂੰ 195 ਮਿਲੀਅਨ ਡਾਲਰ ਦਾ ਕਰਜ਼ਾ ਦੇਵੇਗਾ। ਅਸਲ ਵਿੱਚ ਪਾਕਿਸਤਾਨ ਨੇ ਪਹਿਲਾਂ ਹੀ ਚੀਨ ਅਤੇ ਖਾੜੀ ਦੇਸ਼ਾਂ ਤੋਂ ਅਰਬਾਂ ਰੁਪਏ ਵਿੱਚ ਕਰਜ਼ ਲਿਆ ਹੋਇਆ ਹੈ। ਜਿਸ ਕਾਰਨ ਪਾਕਿਸਤਾਨ ’ਤੇ ਕਰਜ਼ਾ ਮੋੜਨ ਅਤੇ ਮਹਿੰਗਾਈ ’ਤੇ ਕਾਬੂ ਪਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ। ਵਿਸ਼ਵ ਬੈਂਕ ਤੋਂ ਕਰਜ਼ ਲੈਣ ਨਾਲ ਪਾਕਿਸਤਾਨ ਵਿੱਚ ਬਿਜਲੀ ਸਪਲਾਈ ਵਿੱਚ ਸੁਧਾਰ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button