Breaking NewsD5 specialEntertainmentNewsPunjabTop News

‘ਮਿਸ ਯੂਨੀਵਰਸ 2021’ ਬਣੀ ਹਰਨਾਜ਼ ਕੌਰ ਸੰਧੂ ਨੇ ਕੀਤਾ ਵਾਹਿਗੁਰੂ ਦਾ ਸ਼ੁਕਰਾਨਾ

ਚੰਡੀਗੜ੍ਹ : ਪੰਜਾਬੀ ਮੁਟਿਆਰ ਹਰਨਾਜ਼ ਕੌਰ ਸੰਧੂ ਮਿਸ ਯੂਨੀਵਰਸ 2021 ਬਣੀ ਹੈ। ਹਰਨਾਜ਼ ਕੌਰ ਸੰਧੂ ਦੁਨੀਆ ਲਈ ਉਹ ਨਾਮ ਬਣ ਗਈ ਹੈ, ਜੋ ਇਤਿਹਾਸ ‘ਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। 21 ਸਾਲਾ ਹਰਨਾਜ਼ ਕੌਰ ਦਾ ਮਿਸ ਯੂਨੀਵਰਸ ਦੇ ਤਾਜ ਤੱਕ ਦਾ ਸਫਰ ਵੀ ਬਹੁਤ ਖਾਸ ਤੇ ਪ੍ਰੇਰਨਾ ਨਾਲ ਭਰਪੂਰ ਰਿਹਾ। ਭਾਰਤ ਨੂੰ ਇਹ ਖਿਤਾਬ 21 ਸਾਲਾਂ ਬਾਅਦ ਮਿਲਿਆ ਹੈ। 1994 ’ਚ ਸੁਸ਼ਮਿਤਾ ਸੇਨ ਤੇ 2000 ’ਚ ਲਾਰਾ ਦੱਤਾ ਨੂੰ ਇਹ ਖਿਤਾਬ ਮਿਲਿਆ ਸੀ।

2022 ਚੋਣਾਂ ਨੂੰ ਲੈ ਕੇ ਕਿਸਾਨਾਂ ਦਾ ਸਿਆਸੀ ਧਮਾਕਾ ਮੋਦੀ ਅੜਿਆ, ਮੁੜ ਹੋਵੇਗਾ ਸੰਘਰਸ਼?

ਹੁਣ ਜਦੋਂ ਹਰਨਾਜ਼ ਮਿਸ ਯੂਨੀਵਰਸ ਬਣ ਗਈ ਹੈ ਤਾਂ ਉਸ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਇਕ ਪੋਸਟ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਆਪਣੀ ਇਸ ਪੋਸਟ ’ਚ ਹਰਨਾਜ਼ ਲਿਖਦੀ ਹੈ, ‘ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਅਸੀਂ ਕਰ ਦਿਖਾਇਆ। ਮੈਂ ਆਪਣੇ ਆਖਰੀ ਜਵਾਬ ’ਚ ਕਿਹਾ ਸੀ ਕਿ ਮੈਂ ਖ਼ੁਦ ’ਚ ਯਕੀਨ ਕੀਤਾ ਤੇ ਇਸੇ ਕਰਕੇ ਮੈਂ ਉਸ ਸਟੇਜ ’ਤੇ ਸੀ।’ ਇਸ ਦੇ ਨਾਲ ਹੀ ਹਰਨਾਜ਼ ਨੇ ਕੁਝ ਲੋਕਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਨੇ ਇਸ ਸਫਰ ’ਚ ਉਸ ਦਾ ਸਾਥ ਦਿੱਤਾ।

ਕਿਸਾਨਾਂ ਨਾਲ ਧੌਖਾ ਪਿਆ ਮਹਿੰਗਾ, ਕਾਂਗਰਸੀ MLA ‘ਤੇ ਵੱਡੇ ਇਲਜ਼ਾਮ ||

ਦੱਸ ਦਈਏ ਕਿ ਹਰਨਾਜ਼ ਨੇ ‘ਮਿਸ ਯੂਨੀਵਰਸ 2021’ ਬਣਨ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਵਾਹਿਗੁਰੂ ਦਾ ਆਸ਼ੀਰਵਾਦ ਲਿਆ ਸੀ। ਵੀਡੀਓ ਨਾਲ ਹਰਨਾਜ਼ ਨੇ ਲਿਖਿਆ ਸੀ ਕਿ ਉਹ ਖ਼ੁਦ ਨੂੰ ਜੇਤੂ ਹੀ ਸਮਝ ਰਹੀ ਹੈ ਕਿਉਂਕਿ ਉਸ ਕੋਲ ਉਸ ਦੇ ਪ੍ਰਸ਼ੰਸਕ ਹਨ। ਹਰਨਾਜ਼ ਦੀ ਇਸ ਵੀਡੀਓ ਨੂੰ 46 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button