Breaking NewsD5 specialNewsPunjabTop News

 ‘ਮੈਨੂੰ ਮਹਿਜ਼ ਢਾਈ ਮਹੀਨੇ ਦਾ ਸਮਾਂ ਮਿਲਿਆ, ਵੱਧ ਮਿਲਿਆ ਹੁੰਦਾ ਤਾਂ ਕੈਪਟਨ ਵੀ ਅੰਦਰ ਕਰ ਦੇਣਾ ਸੀ’

ਪਟਿਆਲਾ : ਜ਼ਿਲ੍ਹਾ ਪਟਿਆਲਾ ਦੇ ਦੇਵੀਗੜ੍ਹ ‘ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਹਜ਼ਾਰਾਂ ਰੁਪਏ ਵਾਲੀ ਗਾਰੰਟੀ ‘ਤੇ ਤੰਜ਼ ਕੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਪੰਜਾਬ ‘ਚ ਆ ਕੇ ਕਹਿੰਦਾ ਹੈ ਕਿ ਸਾਰੇ ਮੁਲਾਜ਼ਮ ਪੱਕੇ ਕੀਤੇ ਜਾਣਗੇ। ਪਹਿਲਾਂ ਕੇਜਰੀਵਾਲ ਨੂੰ ਪੁੱਛੋ ਕਿ ਪਿਛਲੇ 10 ਸਾਲਾਂ ‘ਚ ਦਿੱਲੀ ‘ਚ ਕਿੰਨੇ ਕੱਚੇ ਮੁਲਾਜ਼ਮ ਪੱਕੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਉਹ ਜੋ ਤੁਹਾਡੇ ‘ਚ ਰਹੇ, ਚੰਨੀ ਕਹਿੰਦਾ ਮੈਂ ਆਮ ਆਦਮੀ ਹਾਂ, ਕੇਜਰੀਵਾਲ ਕਹਿੰਦਾ ਮੈਂ ਆਮ ਆਦਮੀ ਹਾਂ ਪਰ ਦੋਵੇਂ ਆਮ ਆਦਮੀ ਨਹੀਂ ਹਨ। ਜੇਕਰ ਕੋਈ ਆਮ ਆਦਮੀ ਹੈ ਤਾਂ ਉਹ ਪ੍ਰਕਾਸ਼ ਸਿੰਘ ਬਾਦਲ ਹਨ। ਜੋ ਲੋਕਾਂ ‘ਚ ਰਹਿ ਰਹੇ ਹਨ ਉਹ ਗਰੀਬ ਦੀ ਬਾਂਹ ਫੜਦੇ ਸਨ। ਲੋਕਾਂ ‘ਚ ਬਹਿ ਕੇ ਉਨ੍ਹਾਂ ਦੇ ਮਸਲੇ ਹੱਲ ਕਰਦੇ ਸਨ। ਸੁਖਬੀਰ ਬਾਦਲ ਨੇ ਇਸ ਮੌਕੇ ਚੰਨੀ ਸਰਕਾਰ ਨੂੰ ਲੰਮੇ ਹੱਥੀ ਲਿਆ ਅਤੇ ਮੁਲਾਜ਼ਮ ਜਥੇਬੰਦੀਆਂ ਨੂੰ ਭਰੋਸਾ ਦਿੱਤਾ ਕਿ 2022 ਵਿੱਚ ਅਕਾਲੀ-ਬਸਪਾ ਦੀ ਸਰਕਾਰ ਬਣਨ ਤੇ ਉਨ੍ਹਾਂ ਦੇ ਮਸਲੇ ਹੱਲ ਕੀਤੇ ਜਾਣਗੇ।

ਖੇਤੀਬਾੜੀ ਮੰਤਰੀ ਦਾ ਆਇਆ ਬਿਆਨ, ਦਿੱਤੀ ਹੋਰ ਵੱਡੀ ਖੁਸ਼ਖਬਰੀ! ਜਥੇਬੰਦੀਆਂ ਨੇ ਵੀ ਸੱਦ ਲਈ ਮੀਟਿੰਗ

ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਕਿ 3 ਕਿਸਾਨ ਮਾਰੂ ਕਾਲ਼ੇ ਕਨੂੰਨ ਬਣਾਉਣ ‘ਚ ਹਿੱਸੇਦਾਰ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਹੁਣ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ‘ਤੇ ਉਤਾਰੂ ਹੋ ਗਈ ਹੈ, ਪਰ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਉਸ ਦੀ ਹਰ ਕਿਸਾਨ ਵਿਰੋਧੀ ਹਰਕਤ ਦਾ ਮੂੰਹ ਤੋੜਵਾਂ ਜਵਾਬ ਦੇਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button