UncategorizedBreaking NewsD5 specialNewsPunjabTop News

ਕਾਂਗਰਸੀ ਆਗੂ Alka Lamba ਨੇ Arvind Kejriwal ਨੂੰ ਦੱਸਿਆ ਠੱਗ, ‘ਝੂਠੇ ਵਾਅਦੇ ਕਰ ਪੰਜਾਬ ਦੇ ਲੋਕਾਂ ਨੂੰ ਕਰ ਰਹੇ ਨੇ ਗੁੰਮਰਾਹ’ 

ਚੰਡੀਗੜ੍ਹ : ਦਿੱਲੀ ਦੀ ਦਿੱਗਜ ਆਗੂ ਅਤੇ ਕਾਂਗਰਸ ਦੀ ਰਾਸ਼ਟਰੀ ਬੁਲਾਰਾ ਅਲਕਾ ਲਾਂਬਾ ਨੇ ਅਰਵਿੰਦ ਕੇਜਰੀਵਾਲ ‘ਤੇ ਜ਼ੁਬਾਨੀ ਹਮਲਾ ਬੋਲਿਆ ਹੈ। ਅਲਕਾ ਲਾਂਬਾ ਨੇ ਕੇਜਰੀਵਾਲ ਨੂੰ ਠੱਗ ਦੱਸਦੇ ਹੋਏ ਕਿਹਾ ਕਿ ਉਹ ਹੁਣ ਪੰਜਾਬ ਨੂੰ ਠੱਗਣ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਝੂਠੇ ਵਾਅਦੇ ਕਰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਦਿੱਲੀ ਤਾਂ ਠੱਗੀ ਜਾ ਚੁੱਕੀ ਹੈ ਪਰ ਪੰਜਾਬ ਨੂੰ ਬਚਾਉਣਾ ਹੈ।

CM Channi Live : ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ! ਕਾਂਗਰਸ ‘ਚ ਸਿੱਧੂ ਮੂਸੇਵਾਲਾ ਦੀ ਐਂਟਰੀ !

ਕਾਂਗਰਸੀ ਆਗੂ ਨੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੀ ਪੁਸ‍ਤਕ ‘ਸ‍ਵਰਾਜ’ ਦਿਖਾਉਂਦੇ ਹੋਏ ਸਵਾਲ ਖੜ੍ਹੇ ਕੀਤੇ। ਉਨ੍ਹਾਂ ਨੇ ਕਿਹਾ ਕਿ ਲੋਕਪਾਲ ਦੀ ਗੱਲ ਕਰਦੇ ਸੀ ਪਰ ਦਿੱਲੀ ‘ਚ ਲੋਕਾਯੁਕਤ ਦਾ ਅਹੁਦਾ ਖਾਲੀ ਹੈ। ‘ਆਪ’ ਨੇਤਾ ਰੋਜਗਾਰ ਦੇ ਮੇਲੇ ਲਗਾਉਣ ਦੀ ਗੱਲ ਕਰਦੇ ਸਨ ਪਰ ਬੇਰੁਜ਼ਗਾਰੀ ਦਰ ਹੋਰ ਵੱਧ ਗਈ ਹੈ।

Arvind Kejriwal LIVE: ਇਧਰ, ਕੇਜਰੀਵਾਲ ਨੇ ਕਰਤਾ ਵੱਡਾ ਐਲਾਨ! ਉਧਰ, ਮਨੀਸ਼ ਸਿਸੋਦੀਆ ਨੇ ਲਏ ਵੱਡੇ ਫੈਸਲੇ!

ਉਨ੍ਹਾਂ ਨੇ ਮੁੱਖਮੰਤਰੀ ਪੰਜਾਬ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਲੋਕਾਂ ਦਾ ਦਰਦ ਪਤਾ ਹੈ ਅਤੇ ਉਹ ਉਨ੍ਹਾਂ ਦੇ ਵਿਕਾਸ ਲਈ ਕੰਮ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਵੀ ਮੌਜੂਦ ਰਹੇ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button