Samyukt Kisan Morcha ਦੀ ਅੱਜ ਅਹਿਮ ਬੈਠਕ, 29 ਨਵੰਬਰ ਨੂੰ ਸੰਸਦ ਕੂਚ ਕਰਨ ਦੀ ਯੋਜਨਾ ‘ਤੇ ਹੋਵੇਗਾ ਫੈਸਲਾ
ਨਵੀਂ ਦਿੱਲੀ : ਤਿੰਨ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਤੋਂ ਬਾਅਦ ਕਿਸਾਨ ਅਜੇ ਵੀ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਕਿਸਾਨ ਜਾਣ ਦੀ ਬਜਾਏ ਹੁਣ ਅੱਗੇ ਦੀ ਰੂਪ ਰੇਖਾ ਤਿਆਰ ਕਰਨ ਲੱਗੇ ਹਨ। ਲਿਹਾਜ਼ਾ ਸੰਯੁਕਤ ਕਿਸਾਨ ਮੋਰਚੇ ਦੀ ਅੱਜ 12 ਵਜੇ ਇੱਕ ਅਹਿਮ ਬੈਠਕ ਹੈ, ਜਿਸ ‘ਚ ਅੱਗੇ ਦਾ ਰੋਡ ਮੈਪ ਤਿਆਰ ਹੋਵੇਗਾ। ਜਾਣਕਾਰੀ ਅਨੁਸਾਰ, ਸਿੰਘੂ ਬਾਰਡਰ ਸਥਿਤ ਕਜਾਰਿਆ ਟਾਈਲਸ ਸਥਿਤ ਜਗ੍ਹਾ ‘ਤੇ ਦੋ ਬੈਠਕਾਂ ਹੋਣਗੀਆਂ, ਜਿਸ ‘ਚ ਪਹਿਲੀ 11 ਵਜੇ 9 ਮੈਂਬਰੀ ਕਮੇਟੀ ਹਿੱਸਾ ਲਵੇਗੀ। ਇਸ ਵਿੱਚ ਡਾ.ਦਰਸ਼ਨ ਪਾਲ ਸਿੰਘ , ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚੜੂਨੀ, ਯੋਗੇਂਦਰ ਯਾਦਵ, ਜਗਜੀਤ ਸਿੰਘ ਡੱਲੇਵਾਲ, ਹੰਨਾਨ ਮੋਲਾ, ਜੋਗਿੰਦਰ ਸਿੰਘ ਉਗਰਾਹਾਂ, ਸ਼ਿਵਕੁਮਾਰ ਕੱਕਾ ਅਤੇ ਯੁੱਧਵੀਰ ਸਿੰਘ ਸ਼ਾਮਿਲ ਹਨ।
ਮੁੱਖ ਮੰਤਰੀ ਦੇ ਨਾਮ ‘ਤੇ ਠੱਗੀ ! ਵੱਡੀ ਸਾਜ਼ਿਸ਼ ਬੇਨਕਾਬ, ਬਚਕੇ ਰਹੋ ਅਜਿਹੇ ਲੋਕਾਂ ਤੋਂ D5 Channel Punjabi
ਇਸ ਬੈਠਕ ਦੇ ਹੋਣ ਤੋਂ ਤੁਰੰਤ ਬਾਅਦ ਹੀ ਸੰਯੁਕਤ ਮੋਰਚੇ ਦੀ ਬੈਠਕ ਹੋਵੇਗੀ, ਜਿਸ ‘ਚ ਸਾਰੀਆਂ ਜਥੇਬੰਦੀਆਂ ਦੇ ਮੁਖੀਆਂ ਨੂੰ ਆਉਣ ਲਈ ਕਿਹਾ ਗਿਆ ਹੈ। ਇਸ ਬੈਠਕ ‘ਚ ਕਿਸਾਨ ਐਮਐਸਪੀ ‘ਤੇ ਕਾਨੂੰਨ ਬਣਾਉਣ ‘ਤੇ ਆਪਣੀ ਰਣਨੀਤੀ ਬਣਾ ਸਕਦੇ ਹਨ ਕਿਉਂਕਿ ਕਿਸਾਨ ਸਾਫ਼ ਕਰ ਚੁੱਕੇ ਹਨ ਕਿ ਜਦੋਂ ਤੱਕ ਐਮਐਸਪੀ ‘ਤੇ ਕਾਨੂੰਨੀ ਗਾਰੰਟੀ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਦਿੱਲੀ ਦੀ ਘੇਰਾਬੰਦੀ ਜਾਰੀ ਰਹੇਗੀ।
Kisan Bill 2020 : ਇਕੱਠੇ ਹੋਏ ਲੱਖਾਂ ਕਿਸਾਨ, ਰਾਜੇਵਾਲ ਨੇ ਕਰਤਾ ਨਵਾਂ ਐਲਾਨ || D5 Channel Punjabi
29 ਨਵੰਬਰ ਨੂੰ ਸੰਸਦ ਕੂਚ ਕਰਨ ਦੀ ਯੋਜਨਾ
ਦਰਅਸਲ ਕਿਸਾਨ 29 ਨਵੰਬਰ ਨੂੰ ਸੰਸਦ ਕੂਚ ਕਰਨ ਦੀ ਯੋਜਨਾ ਬਣਾ ਚੁੱਕੇ ਹਨ। ਹਾਲਾਂਕਿ ਅੱਜ ਦੀ ਬੈਠਕ ‘ਚ ਇਸ ;’ਤੇ ਵੀ ਤੈਅ ਹੋਵੇਗਾ ਕੀ ਕਿਸਾਨ ਟਰੈਕਟਰ ਨਾਲ ਸੰਸਦ ਕੂਚ ਕਰਨਗੇ ਜਾਂ ਨਹੀਂ ? ਉਥੇ ਹੀ ਖੇਤੀਬਾੜੀ ਕਾਨੂੰਨਾਂ ਤੋਂ ਇਲਾਵਾ ਆਪਣੀਆਂ ਹੋਰ ਮੰਗਾਂ ‘ਤੇ ਹੁਣ ਦਬਾਅ ਬਣਾਉਣ ਦੀ ਕੋਸ਼ਿਸ਼ ਕਰਨ ਲੱਗੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.