Breaking NewsD5 specialNewsPunjabTop News

ਪਰਨੀਤ ਕੌਰ ਨੂੰ ਜਾਰੀ ਨੋਟਿਸ ‘ਤੇ ਬੋਲੀਂ Rajinder Kaur Bhattal

ਚੰਡੀਗੜ੍ਹ : ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੂੰ ਭੇਜੇ ਗਏ ਨੋਟਿਸ ‘ਤੇ ਪ੍ਰਤੀਕਿਰਿਆ ਵਿਅਕਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਰਨੀਤ ਕੌਰ ਪਰਿਵਾਰ ਅਤੇ ਪਾਰਟੀ ਦੇ ਵਿੱਚ ਫਸ ਕੇ ਰਹਿ ਗਈ ਹੈ। ਫੈਸਲਾ ਮਹਾਰਾਣੀ ਨੇ ਕਰਨਾ ਸੀ ਕਿ ਉਹ ਪਰਿਵਾਰ ਦੇ ਨਾਲ ਜਾਣ ਜਾਂ ਫਿਰ ਪਾਰਟੀ ਦੇ ਨਾਲ। ਉਨ੍ਹਾਂ ਨੇ ਜੋ ਫੈਸਲਾ ਲਿਆ ਉਸ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ। ਅਜਿਹਾ ਇਸ ਲਈ ਕਿਉਂਕਿ ਪਾਰਟੀ ਨਹੀਂ ਚਾਹੁੰਦੀ ਸੀ ਕਿ ਬਾਅਦ ‘ਚ ਕਿੰਤੂ ਪ੍ਰੰਤੂ ਕਰੇ।

ਫਾਸਟਵੇਅ ਦੇ ਮਾਲਕ ‘ਤੇ ED ਦੀ ਕਾਰਵਾਈ! ਸਿੱਧੂ ਦੀ ਹੋਈ ਬੱਲੇ-ਬੱਲੇ || D5 Channel Punjabi

ਦੱਸ ਦਈਏ ਕਿ ਕਾਂਗਰਸ ਨੇ ਪਰਨੀਤ ਕੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਪਰਨੀਤ ਕੌਰ ‘ਤੇ ਪਾਰਟੀ ਵਿਰੋਧੀ ਗਤੀਵਿਧੀਆਂ ‘ਚ ਸ਼ਾਮਿਲ ਹੋਣ ਦਾ ਇਲਜ਼ਾਮ ਹੈ। ਨੋਟਿਸ ਮਿਲਣ ਤੋਂ ਬਾਅਦ ਕਾਂਗਰਸ ਦੀ ਰਾਸ਼ਟਰੀ ਅਨੁਸ਼ਾਸਨੀ ਕਮੇਟੀ ਨੇ 7 ਦਿਨਾਂ ‘ਚ ਜਵਾਬ ਮੰਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button