Breaking NewsD5 specialIndiaNewsPunjabTop News

NRI ਦੇ ਵੀਜ਼ੇ ਕੈਂਸਲ ਕਰਨ ‘ਤੇ sukhpal singh khaira ਨੇ ਕੇਂਦਰ ਸਰਕਾਰ ‘ਤੇ ਸਾਧਿਆ ਨਿਸ਼ਾਨਾ

ਚੰਡੀਗੜ੍ਹ : ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਸ਼ੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕਰ ਬੀਜੇਪੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲੋਕਾਂ ਦੇ ਵੀਜ਼ੇ ਕੈਂਸਲ ਕੀਤੇ ਜਾ ਰਹੇ ਹਨ। ਹਾਲ ਹੀ ‘ਚ 12 ਹੋਰ ਵਿਅਕਤੀਆਂ ਦੇ ਵੀਜ਼ੇ ਕੈਂਸਲ ਕੀਤੇ ਗਏ ਹਨ। ਇਸਦਾ ਕੋਈ ਕਾਰਨ ਵੀ ਨਹੀਂ ਦੱਸਿਆ। ਉਥੇ ਹੀ ਦਰਸ਼ਨ ਸਿੰਘ ਧਾਲੀਵਾਲ, ਅਮਰੀਕ ਸਿੰਘ ਨੂੰ ਸਪੇਨ ਤੋਂ ਦਿੱਲੀ ਏਅਰਪੋਰਟ ‘ਚ ਡਿਪੋਰਟ ਕਰ ਦਿੱਤਾ ਗਿਆ। ਖਹਿਰਾ ਨੇ ਕਿਹਾ ਕਿ ਦਰਸ਼ਨ ਸਿੰਘ ਰੱਖੜਾ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਹੇ ਹਨ। ਪੰਜਾਬ ਨੂੰ ਅੱਗੇ ਵਧਾਉਣ ‘ਚ ਉਨ੍ਹਾਂ ਦਾ ਯੋਗਦਾਨ ਰਿਹਾ ਹੈ। ਦੂਜੇ ਪਾਸੇ ਅਮਰੀਕ ਸਿੰਘ ਪੰਜਾਬੀਆਂ ਨੂੰ ਸਪੇਨ ‘ਚ ਸ਼ਰਨ ਦਿੰਦੇ ਹਨ। ਕੈਂਸਰ ਮਰੀਜ਼ਾ ਦੀ ਮਦਦ ਕਰਦੇ ਹਨ। ਕਈ ਚੈਰਿਟੀ ਲਈ ਕੰਮ ਕਰਦੇ ਹਨ ਅਤੇ ਖੇਡਾਂ ਨੂੰ ਵੀ ਵਧਾਵਾ ਦਿੰਦੇ ਹਨ।

ਦਿੱਲੀ ਕਾਰੋਬਾਰੀਆਂ ਨੂੰ CM ਕੇਜਰੀਵਾਲ ਦਾ ਦੀਵਾਲੀ ਤੋਹਫ਼ਾਂ, ਪੂਰੀ ਦੁਨੀਆਂ ‘ਚ ਸਮਾਨ ਵੇਚ ਸਕਣਗੇ ਕਾਰੋਬਾਰੀ, ਕਿਵੇਂ?

ਖਹਿਰਾ ਨੇ ਕਿਹਾ ਕਿ ਐਨਆਰਆਈ ਨੂੰ ਇਸ ਵਜ੍ਹਾ ਨਾਲ ਵਾਪਸ ਭੇਜਿਆ ਜਾ ਰਿਹਾ ਹੈ ਕਿਉਂਕਿ ਇਹ ਕਿਸਾਨੀ ਸੰਘਰਸ਼ ਨੂੰ ਸਪੋਰਟ ਕਰਦੇ ਹਨ। ਪੰਜਾਬ ਦਾ ਹਰ 5ਵਾਂ ਵਿਅਕਤੀ ਐਨਆਰਆਈ ਹੈ ਰਾਜਨੀਤਿਕ ਪਾਰਟੀਆਂ ਨੂੰ ਇਸ ਮਸਲੇ ਨੂੰ ਪੁਰਜੋਰ ਤਰੀਕੇ ਨਾਲ ਕੇਂਦਰ ਦੇ ਸਾਹਮਣੇ ਇਹ ਮਸਲਾ ਚੁੱਕਣਾ ਚਾਹੀਦਾ। ਉਥੇ ਹੀ ਖਹਿਰਾ ਨੇ ਅਕਾਲੀ ਦਲ ‘ਤੇ ਤੰਜ ਕਸਦੇ ਹੋਏ ਕਿਹਾ ਕਿ ਇਸ ਮਸਲੇ ‘ਤੇ ਡੈਲੀਗੇਸ਼ਨ ਬਣਾ ਕੇ ਕੇਂਦਰ ਨਾਲ ਮਿਲਣਾ ਚਾਹੀਦਾ ਹੈ। ਕੇਂਦਰ ‘ਤੇ ਦਬਾਅ ਬਣਾਉਣ ਦੀ ਜ਼ਰੂਰਤ ਸੀ ਪਰ ਅਕਾਲੀ ਦਲ ਨੇ ਸਿਰਫ ਇਸ ਮਸਲੇ ‘ਤੇ ਕੇਂਦਰ ਦੇ ਫੈਸਲੇ ਦੀ ਨਿੰਦਾ ਕਰਨ ਦੇ ਸਿਵਾ ਕੁਝ ਨਹੀਂ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button