ਖੁੱਲ੍ਹਣ ਵਾਲਾ ਹੈ Tikri Border ਦਾ ਬੰਦ ਰਸਤਾ, ਪੁਲਿਸ ਨੇ ਹਟਵਾਏ ਸੀਮੇਂਟ ਅਤੇ ਲੋਹੇ ਦੇ ਬੈਰੀਕੇਡ, Ghazipur Border ‘ਤੇ ਵੀ ਚੱਲ ਰਹੀ ਹੈ ਇਹ ਕਾਰਵਾਈ

ਨਵੀਂ ਦਿੱਲੀ : ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ 11 ਮਹੀਨਿਆਂ ਤੋਂ ਬੰਦ ਟਿਕਰੀ ਬਾਰਡਰ ਹੁਣ ਖੁੱਲ੍ਹਣ ਜਾ ਰਿਹਾ ਹੈ। ਦਰਅਸਲ ਕਿਸਾਨਾਂ ਨੂੰ ਰੋਕਣ ਲਈ ਬਾਰਡਰ ‘ਤੇ ਲਗਾਈਆਂ ਗਈਆਂ ਕਿੱਲਾਂ ਉਖਾੜ ਦਿੱਤੀਆਂ ਗਈਆਂ ਹਨ। ਪੁਲਿਸ ਨੇ ਜੇਸੀਬੀ ਦੀ ਮਦਦ ਨਾਲ ਸੜਕ ‘ਤੇ ਪਏ ਵੱਡੇ – ਵੱਡੇ ਬੈਰੀਕੇਡਸ ਵੀ ਹਟਵਾ ਦਿੱਤੇ ਹਨ। ਜ਼ਲਦ ਹੀ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਜਾਵੇਗੀ, ਜਿਸਦੇ ਨਾਲ ਆਮ ਲੋਕਾਂ ਨੂੰ ਰਾਹਤ ਮਿਲੇਗੀ। ਉਥੇ ਹੀ ਦੂਜੇ ਪਾਸੇ ਦਿੱਲੀ ਦੀ ਸਰਹੱਦ ਦੇ ਨਜ਼ਦੀਕ ਗਾਜੀਪੁਰ ਬਾਰਡਰ ‘ਤੇ ਵੀ ਕਿਸਾਨਾਂ ਦੇ ਧਰਨਾ ਸਥਾਨ ‘ਤੇ ਲੱਗੀ ਬੈਰੀਕੇਡਿੰਗ ਨੂੰ ਪੁਲਿਸ ਨੇ ਹਟਾਇਆ।
Kisan Bill 2020 : ਰਾਜੇਵਾਲ ਨੇ ਸੁਣਾਈ ਅਜਿਹੀ ਖਬਰ, ਦਿੱਤਾ ਮੋਦੀ ਨੂੰ ਵੱਡਾ ਝਟਕਾ || D5 Channel Punjabi
ਸਿੰਘੂ ਬਾਰਡਰ ‘ਤੇ ਕੋਈ ਹਲਚਲ ਨਹੀਂ
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਦੇ ਵੱਲੋਂ ਆਦੇਸ਼ ਹਨ ਇਸ ਲਈ ਅਸੀ ਬੈਰੀਕੇਡਿੰਗ ਹਟਾ ਕੇ ਰਸਤਾ ਖੋਲ ਰਹੇ ਹਾਂ। ਫਿਲਹਾਲ ਸਿੰਘੂ ਬਾਰਡਰ ‘ਤੇ ਕੋਈ ਹਲਚਲ ਨਹੀਂ ਦਿਖਾਈ ਦੇ ਰਹੀ ਹੈ। ਦੱਸ ਦਈਏ ਕਿ ਇਹ ਕਦਮ ਸੁਪ੍ਰੀਮ ਕੋਰਟ ‘ਚ ਸੁਣਵਾਈ ਦੇ ਕੁਝ ਦਿਨ ਬਾਅਦ ਚੁੱਕਿਆ ਗਿਆ ਹੈ। ਸੁਣਵਾਈ ਦੇ ਦੌਰਾਨ ਕਿਸਾਨ ਜਥੇਬੰਦੀਆਂ ਨੇ ਅਦਾਲਤ ‘ਚ ਕਿਹਾ ਸੀ ਕਿ ਦਿੱਲੀ ਦੀਆਂ ਸਰਹੱਦਾਂ ‘ਤੇ ਬੈਰੀਕੇਡ ਪੁਲਿਸ ਨੇ ਲਗਾਏ ਹਨ।
Khabran Da Sira🔴LIVE : ਪੁਲਿਸ ਨੇ ਹਟਾਏ ਬੈਰੀਕੇਡ, ਬਾਰਡਰ ਖਾਲੀ ! RSS ਕਿਸਾਨੀ ਸੰਘਰਸ਼ ਨੂੰ ਕਰ ਰਹੀ ਹੈ ਬਦਨਾਮ
ਕਿਸਾਨਾਂ ਅਤੇ ਸਰਕਾਰ ਦੇ ਵਿਚਕਾਰ ਹੋਈ ਕਈ ਦੌਰ ਦੀ ਗੱਲਬਾਤ
ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਨਵੰਬਰ 2020 ਤੋਂ ਦਿੱਲੀ ਦੀਆਂ ਸੀਮਾਵਾਂ ‘ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ। ਕਿਸਾਨਾਂ ਅਤੇ ਸਰਕਾਰ ਦੇ ਵਿੱਚ ਕਈ ਦੌਰ ਦੀ ਗੱਲ ਬਾਤ ਹੋਈ ਪਰ ਕੋਈ ਹੱਲ ਨਹੀਂ ਨਿਕਲਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.