ਰਾਹਤ : ਪੰਜਾਬ, ਹਰਿਆਣਾ ਅਤੇ NCR ਦੇ 8 ਜ਼ਿਲ੍ਹਿਆਂ ‘ਚ ਪਰਾਲੀ ਜਲਾਉਣ ਦੀਆਂ ਘਟਨਾਵਾਂ ‘ਚ ਕਮੀ
ਨਵੀਂ ਦਿੱਲੀ : ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ‘ਚ ਸਥਿਤ ਰਾਸ਼ਟਰੀ ਰਾਜਧਾਨੀ ਖੇਤਰ ਦੇ ਅੱਠ ਜ਼ਿਲ੍ਹਿਆਂ ‘ਚ ਪਰਾਲੀ ਜਲਾਉਣ ਦੀਆਂ ਘਟਨਾਵਾਂ ਇਸ ਸਾਲ ਕਾਫ਼ੀ ਘੱਟ ਹੋਈਆਂ ਹਨ। ਇਸ ਮਹੀਨੇ ਪਰਾਲੀ ਜਲਾਉਣ ਦੀਆਂ ਕੁਲ 1,795 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ ਜੋ ਪਿਛਲੇ ਸਾਲ ਇਸ ਮਿਆਦ ‘ਚ ਆਈ 4,854 ਘਟਨਾਵਾਂ ਤੋਂ ਘੱਟ ਹੈ। ਕੇਂਦਰ ਦੇ ਹਵਾ ਗੁਣਵੱਤਾ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) ਅਤੇ ਉਸ ਨਾਲ ਜੁੜੇ ਇਲਾਕਿਆਂ ’ਚ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀ.ਐਕਿਊ.ਐੱਮ.) ਨੇ ਕਿਹਾ ਕਿ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵਲੋਂ ਬਣਾਏ ਗਏ ਪ੍ਰੋਟੋਕਾਲ ’ਤੇ ਆਧਾਰਤ ਇਕ ਰਿਪੋਰਟ ਅਨੁਸਾਰ, ਝੋਨੇ ਦੀ ਪਰਾਲੀ ਸਾੜਨ ਦੀਆਂ ਘਟਨਾਵਾਂ ਇਕ ਮਹੀਨੇ ਦੌਰਾਨ ਪੰਜਾਬ ’ਚ 64.69 ਫੀਸਦੀ, ਹਰਿਆਣਾ ’ਚ 18.28 ਫੀਸਦੀ ਅਤੇ ਉੱਤਰ ਪ੍ਰਦੇਸ਼ ’ਚ 8 ਐੱਨ.ਸੀ.ਆਰ. ਜ਼ਿਲ੍ਹਿਆਂ ’ਚ 47.61 ਫੀਸਦੀ ਘੱਟ ਹੋਈਆਂ ਹਨ, ਜਦੋਂ ਕਿ ਪਿਛਲੇ ਸਾਲ ਇਸੇ ਮਿਆਦ ਦੌਰਾਨ ਇਹ ਘਟਨਾਵਾਂ ਵੱਧ ਸਨ।
ਸਵੇਰੇ ਹੀ ਨਵਜੋਤ ਸਿੱਧੂ ਦਾ ਵੱਡਾ ਬਿਆਨ! ਹਿੱਲੀ ਸਿਆਸਤ, ਕਾਂਗਰਸੀ ਹੋਏ ਖੁਸ਼! D5 Channel Punjabi
ਕਮਿਸ਼ਨ ਨੇ ਕਿਹਾ,‘‘ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ 8 ਐੱਨ.ਸੀ.ਆਰ. ਜ਼ਿਲ੍ਹਿਆਂ ’ਚ ਝੋਨੇ ਦੀ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਇਸ ਸਾਲ ਕਾਫ਼ੀ ਕਮੀ ਆਈ ਹੈ, ਪਿਛਲੇ ਸਾਲ ਦੀ ਤੁਲਨਾ ’ਚ 2021 ’ਚ ਅੱਗ ਲੱਗਣ ਦੀਆਂ ਘੱਟ ਘਟਨਾਵਾਂ ਦਰਜ ਕੀਤੀਆਂ ਗਈਆਂ। 14 ਅਕਤੂਬਰ ਤੱਕ ਇਕ ਮਹੀਨੇ ’ਚ ਪਰਾਲੀ ਸਾੜਨ ਦੀਆਂ ਕੁੱਲ 1,795 ਘਟਨਾਵਾਂ ਦਰਜ ਕੀਤੀਆਂ ਗਈਆਂ, ਜੋ 2020 ’ਚ ਇਸੇ ਮਿਆਦ ਦੌਰਾਨ ਦਰਜ ਕੀਤੀਆਂ ਗਈਆਂ 4,854 ਘਟਨਾਵਾਂ ਤੋਂ ਘੱਟ ਹਨ। ਇਨਫੋਰਸਮੈਂਟ ਏਜੰਸੀਆਂ ਨੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਐੱਨ.ਸੀ.ਆਰ. ਜ਼ਿਲ੍ਹਿਆਂ ’ਚ ਹੁਣ ਤੱਕ 663 ਹਾਦਸੇ ਵਾਲੀ ਥਾਂਵਾਂ ਦਾ ਨਿਰੀਖਣ ਕੀਤਾ।’’
Kisan Bill 2020 : Andolan ਨਾਲ ਜੁੜੀ ਵੱਡੀ ਖ਼ਬਰ, Attack ਦੇ mood ‘ਚ BJP || D5 Channel Punjabi
ਉਸ ਨੇ ਦੱਸਿਆ ਕਿ 252 ਮਾਮਲਿਆਂ ’ਚ ਵਾਤਾਵਰਣੀ ਹਰਜ਼ਾਨਾ ਲਗਾਇਆ ਗਿਆ। ਮੌਜੂਦਾ ਸਾਲ ਇਸੇ ਮਿਆਦ ’ਚ ਪੰਜਾਬ ’ਚ ਪਰਾਲੀ ਸਾੜਨ ਦੀਆਂ 1,286 ਘਟਨਾਵਾਂ ਆਈਆਂ, ਜਦੋਂ ਕਿ ਪਿਛਲੇ ਸਾਲ ਇਸੇ ਮਿਆਦ ਦੌਰਾਨ 4,216 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। ਹਰਿਆਣਾ ’ਚ ਅਜਿਹੀਆਂ 487 ਘਟਨਾਵਾਂ ਦਰਜ ਕੀਤੀਆਂ ਗਈਆਂ, ਜਦੋਂ ਕਿ ਪਿਛਲੇ ਸਾਲ 42 ਘਟਨਾਵਾਂ ਆਈਆਂ ਸਨ। ਦਿੱਲੀ ਅਤੇ ਰਾਜਸਥਾਨ ਦੇ 2 ਐੱਨ.ਸੀ.ਆਰ. ਜ਼ਿਲ੍ਹਿਆਂ ਤੋਂ ਪਰਾਲੀ ਸਾੜਨ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.