Breaking NewsD5 specialIndiaNewsTop News

ਲਖੀਮਪੁਰ ਖੀਰੀ ‘ਚ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਨੇ ਮ੍ਰਿਤਕ ਲਵਪ੍ਰੀਤ ਦੇ ਮਾਤਾ – ਪਿਤਾ ਨਾਲ ਮਿਲਕੇ ਦੁੱਖ ਕੀਤਾ ਸਾਂਝਾ 

ਨਵੀਂ ਦਿੱਲੀ : ਬੀਤੇ ਦਿਨ ਲਖੀਮਪੁਰ ਖੀਰੀ ‘ਚ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਮ੍ਰਿਤਕ ਲਵਪ੍ਰੀਤ ਦੇ ਮਾਤਾ – ਪਿਤਾ ਅਤੇ ਦੋਵੇਂ ਭੈਣਾਂ ਨਾਲ ਮਿਲੇ ਅਤੇ ਦੁੱਖ ਸਾਂਝਾ ਕੀਤਾ। ਦੱਸ ਦਈਏ ਕਿ ਪ੍ਰਿਅੰਕਾ ਗਾਂਧੀ ਹਿਰਾਸਤ ‘ਚੋਂ ਰਿਹਾਅ ਹੋਣ ਉਪਰੰਤ ਆਪਣੇ ਭਰਾ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨਾਲ ਲਖੀਮਪੁਰ ਖੀਰੀ ਪੁੱਜੇ ਅਤੇ ਹਿੰਸਾ ‘ਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਦਾ ਵਾਅਦਾ ਕੀਤਾ।

ਰਾਜਾ ਵੜਿੰਗ ਦੀ ਵੱਡੀ ਕਾਰਵਾਈ, ਬਾਦਲਾਂ ਦੀਆਂ ਬੱਸਾਂ ਕੀਤੀਆਂ ਜ਼ਬਤ?ਨ ਵਜੋਤ ਸਿੱਧੂ ਹੋਇਆ ਖੁਸ਼

ਇਸ ਮੌਕੇ ਰਣਦੀਪ ਸੂਰਜੇਵਾਲਾ ਤੇ ਦੀਪੇਂਦਰ ਹੁੱਡਾ ਵੀ ਉਨ੍ਹਾਂ ਦੇ ਨਾਲ ਸਨ। ਕਾਂਗਰਸੀ ਆਗੂ ਸਭ ਤੋਂ ਪਹਿਲਾਂ ਪਲੀਆ ਤਹਿਸੀਲ ‘ਚ ਸਥਿਤ ਲਵਪ੍ਰੀਤ ਸਿੰਘ ਦੇ ਘਰ ਗਏ, ਉਸ ਤੋਂ ਬਾਅਦ ਉਹ ਨਿਘਾਸਨ ਤਹਿਸੀਲ ‘ਚ ਸਥਿਤ ਪੱਤਰਕਾਰ ਰਮਨ ਕਸ਼ਅਪ ਅਤੇ ਧੋਰਾਹਾ ਤਹਿਸੀਲ ‘ਚ ਸਥਿਤ ਨਛੱਤਰ ਸਿੰਘ ਦੇ ਘਰ ਗਏ। ਹਿੰਸਾ ‘ਚ ਮਾਰੇ ਗਏ ਦੋ ਕਿਸਾਨ ਤੇ ਇਕ ਪੱਤਰਕਾਰ ਲਖੀਮਪੁਰ ਜ਼ਿਲ੍ਹੇ ਨਾਲ ਅਤੇ ਦੋ ਕਿਸਾਨ ਬਹਿਰਾਈਚ ਜ਼ਿਲ੍ਹੇ ਨਾਲ ਸਬੰਧਿਤ ਸਨ | ਇਸੇ ਦੌਰਾਨ ਸੁਪਰੀਮ ਕੋਰਟ ਨੇ ਇਸ ਮਾਮਲੇ ਦਾ ਸਵੈ ਨੋਟਿਸ ਲਿਆ ਹੈ ਅਤੇ ਚੀਫ਼ ਜਸਟਿਸ ਐਨ. ਵੀ. ਰਮਨਾ ਦੀ ਪ੍ਰਧਾਨਗੀ ਵਾਲੇ ਤਿੰਨ ਮੈਂਬਰੀ ਬੈਂਚ ਵਲੋਂ ਵੀਰਵਾਰ ਨੂੰ ਇਸ ਸਬੰਧੀ ਸੁਣਵਾਈ ਕੀਤੀ ਜਾਵੇਗੀ।

Punjab Election 2022 : ਸੁਪਰੀਮ ਕੋਰਟ ਮਿਸ਼ਰਾ ਨੂੰ ਭੇਜੇਗੀ ਜੇਲ੍ਹ ! ਬਾਦਲਾਂ ਦੀਆਂ ਬੱਸਾਂ ਨੂੰ ਲੱਗਣਗੀਆਂ ਬਰੇਕਾਂ

ਇਸ ਤੋਂ ਪਹਿਲਾਂ ਸੀਤਾਪੁਰ ਦੇ ਸਬ-ਡਵੀਜ਼ਨਲ ਮੈਜਿਸਟ੍ਰੇਟ (ਸਦਰ) ਪਿਆਰੇ ਲਾਲ ਮੌਰਿਆ ਨੇ ਕਿਹਾ ਕਿ ਪ੍ਰਿਅੰਕਾ ਗਾਂਧੀ ਨੂੰ ਹਿਰਾਸਤ ‘ਚੋਂ ਰਿਹਾਅ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਲਖਨਊ ਹਵਾਈ ਅੱਡੇ ਤੋਂ ਸਿੱਧਾ ਆਪਣੇ ਵਾਹਨ ‘ਚ ਸੀਤਾਪੁਰ ਪਹੁੰਚੇ ਅਤੇ ਉਥੇ ਹਿਰਾਸਤ ‘ਚ ਬੰਦ ਆਪਣੀ ਭੈਣ ਪ੍ਰਿਅੰਕਾ ਨਾਲ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਜਦ ਪ੍ਰਸ਼ਾਸਨ ਵਲੋਂ ਰਾਹੁਲ ਗਾਂਧੀ ਨੂੰ ਲਖਨਊ ਹਵਾਈ ਅੱਡੇ ਤੋਂ ਪੁਲਿਸ ਦੇ ਵਾਹਨ ‘ਚ ਸੀਤਾਪੁਰ ਜਾਣ ਲਈ ਆਖਿਆ ਗਿਆ ਤਾਂ ਉਹ ਹਵਾਈ ਅੱਡੇ ਵਿਖੇ ਹੀ ਕੁਝ ਸਮਾਂ ਪੰਜਾਬ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀਆਂ ਸਮੇਤ ਧਰਨੇ ‘ਤੇ ਬੈਠ ਗਏ। ਹਾਲਾਂਕਿ ਬਾਅਦ ‘ਚ ਉਨ੍ਹਾਂ ਨੂੰ ਆਪਣੇ ਵਾਹਨ ‘ਚ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button