Breaking NewsD5 specialInternationalNewsTop News

ਟਰੰਪ ਨੂੰ ਟਵਿੱਟਰ ਦੀ ਸਤਾ ਰਹੀ ਹੈ ਯਾਦ, ਅਕਾਊਂਟ ਬਹਾਲ ਕਰਨ ਲਈ ਜੱਜ ਨੂੰ ਕੀਤੀ ਅਪੀਲ

ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਾਈਕਰੋ ਬਲੌਗਿੰਗ ਵੈਬਸਾਈਟ ਟਵਿੱਟਰ ਦੀ ਯਾਦ ਸਤਾਉਣ ਲੱਗੀ ਹੈ। ਉਨ੍ਹਾਂ ਨੇ ਆਪਣੇ ਅਕਾਊਂਟ ਦੀ ਬਹਾਲੀ ਲਈ ਕੋਰਟ ‘ਚ ਗੁਹਾਰ ਲਗਾਈ ਹੈ। ਟਰੰਪ ਨੇ ਫਲੋਰੀਡਾ ‘ਚ ਫੈਡਰਲ ਜੱਜ ਦੇ ਸਾਹਮਣੇ ਅਪੀਲ ਕੀਤੀ ਹੈ। ਅਮਰੀਕੀ ਰਾਜਧਾਨੀ ‘ਚ 6 ਜਨਵਰੀ ਨੂੰ ਕੈਪੀਟਲ ਇਮਾਰਤ ‘ਚ ਹੋਏ ਦੰਗਿਆਂ ਤੋਂ ਬਾਅਦ ਟਵਿੱਟਰ ਵੱਲੋਂ ਟਰੰਪ ਦਾ ਖਾਤਾ ਮੁਅੱਤਲ ਕਰ ਦਿੱਤਾ ਗਿਆ ਸੀ।

🔴LIVE🔴UP ਘਟਨਾ ‘ਤੇ ਤਾਜ਼ਾ UPDATE, ਇੱਕਠੇ ਹੋਏ ਕਿਸਾਨ, ਮੌਕੇ ਦੀਆਂ ਤਸਵੀਰਾਂ

ਇਸ ਲਈ ਟਰੰਪ ਦੇ ਵਕੀਲਾਂ ਨੇ ਸ਼ੁੱਕਰਵਾਰ ਨੂੰ ਮਿਆਮੀ ‘ਚ ਅਮਰੀਕੀ ਡਿਸਟ੍ਰਿਕਟ ਕੋਰਟ ‘ਚ ਟਵਿੱਟਰ ਅਤੇ ਇਸ ਦੇ ਸੀ.ਈ.ਓ., ਜੈਕ ਡੋਰਸੀ ਦੇ ਵਿਰੁੱਧ ਮੁੱਢਲੇ ਹੁਕਮ ਦੀ ਮੰਗ ਕਰਦੇ ਹੋਏ ਇੱਕ ਮਤਾ ਦਾਇਰ ਕੀਤਾ ਹੈ। ਉਨ੍ਹਾਂ ਦੀ ਦਲੀਲ ਹੈ ਕਿ ਟਵਿੱਟਰ, ਟਰੰਪ ਨੂੰ ਉਨ੍ਹਾਂ ਦੇ ਪਹਿਲੇ ਸੋਧ ਅਧਿਕਾਰਾਂ ਦੀ ਉਲੰਘਣਾ ‘ਚ ਸੈਂਸਰ ਕਰ ਰਿਹਾ ਹੈ।

ਯੂਪੀ ਸਰਕਾਰ ਦਾ ਨਵਾਂ ਫਰਮਾਨ, ਰੋਕਿਆ ਸੁਖਜਿੰਦਰ ਰੰਧਾਵਾ ਦਾ ਜਹਾਜ਼ ! D5 Channel Punjabi

ਦੱਸਣਯੋਗ ਹੈ ਕਿ ਟਰੰਪ ਦੇ ਪੈਰੋਕਾਰਾਂ ਦੁਆਰਾ ਕੈਪੀਟਲ ਇਮਾਰਤ ‘ਤੇ ਹਮਲਾ ਕਰਨ ਦੇ ਕੁਝ ਦਿਨਾਂ ਬਾਅਦ ਟਵਿੱਟਰ ਨੇ ਟਰੰਪ ਦੇ ਖਾਤੇ ‘ਤੇ ਸਥਾਈ ਤੌਰ ‘ਤੇ ਪਾਬੰਦੀ ਲੱਗਾ ਦਿੱਤੀ ਸੀ। ਟਵਿੱਟਰ ਨੂੰ ਟਰੰਪ ਦੁਆਰਾ ਹੋਰ ਹਿੰਸਾ ਹਿੰਸਾ ਭੜਕਾਉਣ ਦਾ ਡਰ ਸੀ। ਪਾਬੰਦੀ ਤੋਂ ਪਹਿਲਾਂ, ਟਰੰਪ ਦੇ ਟਵਿੱਟਰ ‘ਤੇ ਲਗਭਗ 89 ਮਿਲੀਅਨ ਫਾਲੋਅਰਜ਼ ਸਨ। ਟਰੰਪ ਨੂੰ ਫੇਸਬੁੱਕ ਅਤੇ ਗੂਗਲ ਦੇ ਯੂਟਿਊਬ ਅਕਾਊਂਟ ਤੋਂ ਵੀ ਮੁਅੱਤਲ ਕਰ ਦਿੱਤਾ ਗਿਆ ਸੀ। ਫੇਸਬੁੱਕ ਦੀ ਪਾਬੰਦੀ 7 ਜਨਵਰੀ, 2023 ਤੱਕ ਚੱਲੇਗੀ, ਜਿਸ ਤੋਂ ਬਾਅਦ ਕੰਪਨੀ ਮੁਅੱਤਲੀ ਦੀ ਸਮੀਖਿਆ ਕਰੇਗੀ ਜਦਕਿ ਯੂਟਿਊਬ ਦੀ ਪਾਬੰਦੀ ਅਨਿਸ਼ਚਿਤ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button