ਪੰਜਾਬੀ ਗਾਇਕ ਮਨਿੰਦਰ ਬੁੱਟਰ ਦੇ ਗੀਤ ‘ਸਖੀਆਂ’ ਨੇ ਰਚਿਆ ਇਤਿਹਾਸ
ਚੰਡੀਗੜ੍ਹ : ਪੰਜਾਬੀ ਗਾਇਕ ਮਨਿੰਦਰ ਬੁੱਟਰ ਨੇ ‘ਸਖੀਆਂ’ ਗੀਤ ਨਾਲ ਪੰਜਾਬੀ ਮਿਊਜ਼ਿਕ ‘ਚ ਕਮਬੈਕ ਕੀਤਾ ਸੀ। ਇਹ ਗੀਤ ਉਨ੍ਹਾਂ ਦੀ ਜ਼ਿੰਦਗੀ ‘ਚ ਅਜਿਹਾ ਮੋੜ ਲੈ ਕੇ ਆਇਆ, ਜਿਸ ਨੇ ਉਨ੍ਹਾਂ ਨੂੰ ਵੱਖਰੇ ਹੀ ਮੁਕਾਮ ‘ਤੇ ਪਹੁੰਚਾ ਦਿੱਤਾ ਅਤੇ ਦੁਨੀਆ ਭਰ ‘ਚ ਪਹਿਚਾਣ ਦਿਵਾਈ ਹੈ। ਇਸ ਗੀਤ ਤੋਂ ਬਾਅਦ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਕਈ ਸੁਪਰ ਹਿੱਟ ਗੀਤ ਦਿੱਤੇ। ਇੱਕ ਵਾਰ ਫਿਰ ਇਸ ਗੀਤ ਨੇ ਮਨਿੰਦਰ ਬੁੱਟਰ ਨੂੰ ਜਸ਼ਨ ਮਨਾਉਣ ਦਾ ਮੌਕਾ ਦਿੱਤਾ ਹੈ।
DSGMC Elections 2021 : ਬੇਅਬਦੀ ਦੇ ਮੁੱਦੇ ‘ਚ ਪੁੱਠੇ ਫਸੇ ਸਿਆਸੀ ਲੀਡਰ, ਹਰਜੀਤ ਜੀ.ਕੇ ਦੇ ਵੱਡੇ ਖੁਲਾਸੇ
ਇਹ ਜਾਣਕਾਰੀ ਖੁਦ ਮਨਿੰਦਰ ਬੁੱਟਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਸਾਂਝੀ ਕਰਕੇ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ, ”Sakhiyaan 500 Million !💫. ਵਾਹਿਗੁਰੂ ਜੀ 🙏।” ਇਸ ਪੋਸਟ ‘ਤੇ ਕਲਾਕਾਰ ਅਤੇ ਪ੍ਰਸ਼ੰਸਕ ਕੁਮੈਂਟ ਕਰਕੇ ਮਨਿੰਦਰ ਬੁੱਟਰ ਨੂੰ ਵਧਾਈਆਂ ਦੇ ਰਹੇ ਹਨ।
View this post on Instagram
ਜੇ ਗੱਲ ਕਰੀਏ ‘ਸਖੀਆਂ’ ਗੀਤ ਦੀ ਤਾਂ ਉਸ ਦੇ ਬੋਲ ਬੱਬੂ ਨੇ ਲਿਖੇ ਸਨ ਤੇ ਮਿਊਜ਼ਿਕ ਮਿਕਸ ਸਿੰਘ ਨੇ ਦਿੱਤਾ ਸੀ। ਗਾਣੇ ਦੇ ਮਿਊਜ਼ਿਕ ਵੀਡੀਓ ‘ਚ ਅਦਾਕਾਰੀ ਖੁਦ ਮਨਿੰਦਰ ਬੁੱਟਰ ਤੇ ਅਦਾਕਾਰਾ ਨੇਹਾ ਮਲਿਕ ਕਰਦੇ ਨਜ਼ਰ ਆਏ ਸਨ। ਇੰਨੀਂ ਦਿਨੀਂ ਇਹ ਗੀਤ ਐਕਸ਼ਨ ਖਿਲਾੜੀ ਅਕਸ਼ੇ ਕੁਮਾਰ (akshay-kumar) ਦੀ ਅੱਜ ਰਿਲੀਜ਼ ਹੋਈ ਫ਼ਿਲਮ ‘ਬੈੱਲਬੌਟਮ’ ‘ਚ ਵੀ ਸੁਣਨ ਨੂੰ ਮਿਲ ਰਿਹਾ ਹੈ। ‘ਸਖੀਆਂ 2.0’ ਨੂੰ ਅਕਸ਼ੇ ਕੁਮਾਰ ਤੇ ਵਾਨੀ ਕਪੂਰ ਉੱਪਰ ਫਿਲਮਾਇਆ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.